FacebookTwitterg+Mail

ਨਸੀਰੂਦੀਨ-ਸੋਨਾਲੀ ਸਟਾਰਰ ਫਿਲਮ 'ਹੋਪ ਔਰ ਹਮ' ਦਾ ਟਰੇਲਰ ਰਿਲੀਜ਼

hope aur hum
24 April, 2018 12:24:10 PM

ਮੁੰਬਈ (ਬਿਊਰੋ)— ਨਸੀਰੂਦੀਨ ਸ਼ਾਹ ਅਤੇ ਸੋਨਾਲੀ ਕੁਲਕਰਣੀ ਦੀ ਫਿਲਮ 'ਹੋਪ ਔਰ ਅਮ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਨਸੀਰੂਦੀਨ ਸ਼ਾਹ ਅਤੇ ਸੋਨਾਲੀ ਅਹਿਮ ਭੂਮਿਕਾ ਨਿਭਾਅ ਰਹੇ ਹਨ, ਜਦਕਿ ਇਨ੍ਹਾਂ ਤੋਂ ਇਲਾਵਾ ਕਬੀਰ ਸਾਜ਼ਿਦ, ਨਵੀਨ ਕਸਤੂਰੀਆ ਅਤੇ ਆਮਿਰ ਬਸ਼ੀਸ਼ ਵਰਗੇ ਕਲਾਕਾਰ ਦਿਖਾਈ ਦੇਣਗੇ। ਫਿਲਮ ਦੇ ਟਰੇਲਰ 'ਚ ਨਸੀਰੂਦੀਨ ਸ਼ਾਹ ਇਕ ਪੁਰਾਣੀ ਪ੍ਰਿਟਿੰਗ ਮਸ਼ੀਨ ਦੇ ਮਾਲਕ ਦੀ ਭੂਮਿਕਾ 'ਚ ਦਿਖਾਈ ਦੇ ਰਹੇ ਹਨ, ਜਦਕਿ ਸੋਨਾਲੀ ਘਰ ਦੀ ਮਾਲਕਿਨ ਦੇ ਕਿਰਦਾਰ 'ਚ ਹੈ।

ਦੱਸਣਯੋਗ ਹੈ ਕਿ 'ਹੋਪ ਔਰ ਹਮ' ਇਕ ਪਰਿਵਾਰ ਦੀ ਕਹਾਣੀ ਹੈ। ਫਿਲਮ ਦੀ ਕਹਾਣੀ ਇਕ ਬੱਚੇ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਦਾ ਨਿਰਦੇਸ਼ਨ ਸੰਦੀਪ ਬੰਦੋਪਾਧਿਆਏ ਕਰ ਹਨ, ਉੱਥੇ ਹੀ ਥਮਨੇਲ ਪਿਚਰਸ ਵਲੋਂ ਇਸਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਹ ਫਿਲਮ 11 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। 


Tags: Naseeruddin Shah Sonali Kulkarni Hope Aur Hum Trailer Kabir Sajid Hindi Film

Edited By

Kapil Kumar

Kapil Kumar is News Editor at Jagbani.