ਮੁੰਬਈ— ਅਮਰੀਕੀ ਗਾਇਕਾ ਬੇਓਂਸ ਨੋਲਸ ਨੇ ਆਪਣੀ ਬੇਬੀ ਬੰਪ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜਿਸ ਤੋਂ ਬਾਅਦ ਉਸ ਦੇ ਗਰਭਵਤੀ ਹੋਣ ਦੀ ਖਬਰ ਦੁਨੀਆ ਭਰ 'ਚ ਸੁਰਖੀਆਂ ਬਣੀ। ਹਾਲ ਹੀ 'ਚ ਬੇਓਂਸ ਤੋਂ ਬਾਅਦ ਹੁਣ ਇਕ ਹੋਰ ਅਮਰੀਕੀ ਗਾਇਕਾ ਨਿਕੀ ਮਿਨਾਜ ਨੇ ਵੀ ਆਪਣੀ ਬੇਬੀ ਬੰਪ ਵਾਲੀ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।
ਦੱਸਣਯੋਗ ਹੈ ਕਿ ਨਿਕੀ ਨੇ ਆਪਣੀ ਦੋਸਤ ਬੇਓਂਸ ਵਾਂਗ ਹੀ ਸੋਸ਼ਲ ਮੀਡੀਆ ਰਾਹੀਂ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ। ਨਿਕੀ ਨੇ ਕੈਪਸ਼ਨ 'ਚ ਲਿਖਿਆ, 'ਮੈਂ ਇਸ ਖਬਰ ਨੂੰ ਸ਼ੇਅਰ ਕਰਨ ਲਈ ਇੰਤਜ਼ਾਰ ਕਰ ਰਹੀ ਸੀ, ਪਰ।' ਉਸ ਦੀ ਇਹ ਤਸਵਰੀ ਸਹੀ ਹੈ ਜਾਂ ਨਹੀਂ, ਇਸ ਦੀ ਜਾਣਕਾਰੀ ਅਜੇ ਤਕ ਨਹੀਂ ਮਿਲ ਸਕੀ ਹੈ ਪਰ ਇਸ ਤਸਵੀਰ ਦੇ ਆਉਣ ਤੋਂ ਬਾਅਦ ਨਿਕੀ ਆਪਣੀ ਦੋਸਤ ਬੇਓਂਸ ਵਾਂਗ ਹੀ ਸੁਰਖੀਆਂ ਬਟੌਰ ਰਹੀ ਹੈ।