ਮੁੰਬਈ— ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਹਰ ਸਾਲ ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਲੈ ਕੇ ਕੈਲੰਡਰ ਤਿਆਰ ਕਰਦਾ ਹੈ। ਸਾਲ 2017 ਅਰਥਾਤ ਨਵੇਂ ਸਾਲ ਦਾ ਕੈਲੰਡਰ ਵੀ ਆ ਚੁੱਕਾ ਹੈ। ਇਸ ਕੈਲੰਡਰ ਲਈ ਡੱਬੂ ਨੇ ਜੋ ਫੋਟੋਸ਼ੂਟ ਕੀਤਾ ਹੈ, ਉਹ ਵੀ ਦੇਖਣ ਨੂੰ ਮਿਲ ਰਿਹਾ ਹੈ ਪਰ ਅੱਜ ਤੁਹਾਨੂੰ ਸਾਲ 2016 ਦੇ ਕੈਲੰਡਰ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਇਸ ਕੈਲੰਡਰ 'ਚ ਅਨੁਸ਼ਕਾ ਸ਼ਰਮਾ, ਆਲੀਆ ਭੱਟ, ਪ੍ਰਿਯੰਕਾ ਚੋਪੜਾ, ਐਸ਼ਵਰਿਆ ਰਾਏ ਬੱਚਨ, ਸਿਧਾਰਥ ਮਲਹੋਤਰਾ, ਸ਼ਾਹਰੁਖ ਖਾਨ, ਰਿਤਿਕ ਰੋਸ਼ਨ, ਜੈਕਲੀਨ ਫਰਨਾਂਡਿਜ਼ ਅਤੇ ਕ੍ਰਿਤੀ ਸੇਨਨ ਸਮੇਤ ਕਈ ਹੋਰ ਸਿਤਾਰੇ ਵੀ ਨਜ਼ਰ ਆਏ ਸੀ। ਹੁਣ ਦੇਖੋ ਸਾਲ 2016 ਦੇ ਕੈਲੰਡਰ ਦੀਆਂ ਸਟਾਈਲਿਸ਼ ਤਸਵੀਰਾਂ।