FacebookTwitterg+Mail

ਪੰਜਾਬੀ ਫਿਲਮਾਂ 'ਚ ਵੀ ਧਮਾਲ ਮਚਾ ਚੁੱਕੀ ਹੈ 'ਬਿੱਗ ਬੌਸ' ਦੇ ਘਰੋਂ ਆਊਟ ਹੋਈ ਇਹ ਹਸੀਨਾ (ਦੇਖੋ ਤਸਵੀਰਾਂ)

    20/20
10 November, 2015 09:52:03 PM
'ਬਿੱਗ ਬੌਸ 9' ਦੇ ਘਰ ਤੋਂ ਬਾਲੀਵੁੱਡ ਅਭਿਨੇਤਰੀ ਯੁਵਿਕਾ ਚੌਧਰੀ ਬਾਹਰ ਹੋ ਗਈ ਹੈ। ਉਹ 'ਬਿੱਗ ਬੌਸ' ਦੇ ਘਰ 'ਚ ਆਪਣਾ ਜ਼ਿਆਦਾ ਸਮਾਂ ਨਹੀਂ ਬਤੀਤ ਕਰ ਸਕੀ। ਜ਼ਿਕਰਯੋਗ ਹੈ ਕਿ ਯੁਵਿਕਾ ਪੰਜਾਬੀ ਫਿਲਮ 'ਡੈਡੀ ਕੂਲ ਮੁੰਡੇ ਫੂਲ', 'ਯਾਰਾਨਾ' ਤੇ 'ਯਾਰਾ ਦਾ ਕੈਚਅੱਪ' ਵਰਗੀਆਂ ਪੰਜਾਬੀ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਘੱਟ ਹੀ ਲੋਕ ਜਾਣਦੇ ਹੋਣਗੇ ਕਿ 'ਬਿੱਗ ਬੌਸ' ਯੁਵਿਕਾ ਦਾ ਪਹਿਲਾ ਟੀ. ਵੀ. ਸ਼ੋਅ ਨਹੀਂ ਹੈ। ਸਭ ਤੋਂ ਪਹਿਲਾਂ ਸਾਲ 2004 'ਚ ਉਸ ਨੇ ਰਿਐਲਿਟੀ ਸ਼ੋਅ 'ਜ਼ੀ ਸਿਨੇ ਸਟਾਰ ਕੀ ਖੋਜ' 'ਚ ਹਿੱਸਾ ਲੈ ਚੁੱਕੀ ਹੈ।
ਇਸ ਤੋਂ ਬਾਅਦ ਉਹ ਪ੍ਰਸਿੱਧ ਸ਼ੋਅ 'ਅਸਤਿਤਵ : ਏਕ ਪ੍ਰੇਮ ਕਹਾਣੀ' 'ਚ ਨਜ਼ਰ ਆਈ। ਇਸ ਸ਼ੋਅ 'ਚ ਉਸ ਨੇ ਆਸਥਾ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਇਆ ਸੀ। ਟੀ. ਵੀ. 'ਤੇ ਉਹ ਕੁਣਾਲ ਕਪੂਰ ਨਾਲ ਇਕ ਕੋਲਡ ਡਰਿੰਕ ਦੀ ਐਡ 'ਚ ਵੀ ਨਜ਼ਰ ਆ ਚੁੱਕੀ ਹੈ। ਯੁਵਿਕਾ ਨੇ ਬਾਲੀਵੁੱਡ 'ਚ ਡਾਇਰੈਕਟਰ ਫਰਾਹ ਖਾਨ ਦੀ ਫਿਲਮ 'ਓਮ ਸ਼ਾਂਤੀ ਓਮ' ਨਾਲ ਕੀਤਾ। ਇਸ 'ਚ ਉਹ ਸ਼ਾਹਰੁਖ ਖਾਨ ਤੇ ਦੀਪਿਕਾ ਪਾਦੁਕੋਣ ਨਾਲ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ 'ਸਮਰ 2007' ਤੇ 'ਤੋ ਬਾਤ ਪੱਕੀ' ਵਰਗੀਆਂ ਫਿਲਮਾਂ 'ਚ ਵੀ ਦਿਖਾਈ ਦਿੱਤੀ।

Tags: ਬਿੱਗ ਬੌਸ 9 ਯੁਵਿਕਾ ਚੌਧਰੀ Bigg Boss 9 Yuvika Chaudhary