FacebookTwitterg+Mail

ਮੁੰਬਈ ਹਮਲਿਆਂ 'ਤੇ ਬਣੀ ਫਿਲਮ 'ਚ ਪਾਕਿਸਤਾਨ ਦੀ ਭੂਮਿਕਾ ਦਾ ਜ਼ਿਕਰ ਨਾ ਹੋਣ 'ਤੇ ਹੋਈ ਆਲੋਚਨਾ

hotel mumbai
10 September, 2018 02:31:08 PM

ਮੁੰਬਈ (ਬਿਊਰੋ)— 26 ਨਵੰਬਰ, 2008 ਦੇ ਮੁੰਬਈ ਹਮਲਿਆਂ 'ਤੇ ਆਧਾਰਿਤ ਵੈਸਟਰਨ ਮੋਸ਼ਨ ਪਿਕਚਰਸ ਦੀ ਪਹਿਲੀ ਵੱਡੀ ਫਿਲਮ 'ਹੋਟਲ ਮੁੰਬਈ' 'ਚ ਪਾਕਿਸਤਾਨ ਦੀ ਭੂਮਿਕਾ ਦਾ ਜ਼ਿਕਰ ਨਾ ਹੋਣ 'ਤੇ ਇਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਫਿਲਮ ਦਾ ਸ਼ੁੱਕਰਵਾਰ ਨੂੰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਪ੍ਰੀਮੀਅਰ ਰੱਖਿਆ ਗਿਆ। ਆਸਟ੍ਰੇਲੀਅਨ ਨਿਰਦੇਸ਼ਕ ਐਂਟਨੀ ਮਾਰਸ ਵਲੋਂ ਫਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ। ਇਹ ਫਿਲਮ ਮੁੰਬਈ 'ਚ ਹੋਏ ਤਾਜ ਹੋਟਲ 'ਤੇ ਹਮਲੇ ਦੇ ਆਲੇ-ਦੁਆਲੇ ਘੁੰਮਦੀ ਹੈ। ਸ਼ਨੀਵਾਰ ਨੂੰ ਟੀ. ਆਈ. ਐੱਫ. ਐੱਫ. 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਮਾਰਸ ਨੇ ਸਫਾਈ ਦਿੰਦਿਆਂ ਕਿਹਾ ਕਿ ਜਦੋਂ ਇਹ ਫਿਲਮ ਬਣਾਈ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਹਮਲੇ 'ਚ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਲਸ਼ਕਰ-ਏ-ਤੌਇਬਾ ਤੇ ਆਈ. ਐੱਸ. ਆਈ. ਬਾਰੇ ਜਾਣਕਾਰੀ ਨਹੀਂ ਸੀ।

Punjabi Bollywood Tadka
ਨਿਊਯਾਰਕ ਭਾਰਤੀ ਫਿਲਮ ਫੈਸਟੀਵਲ ਦੇ ਨਿਰਦੇਸ਼ਕ ਤੇ ਲੇਖਕ ਅਸੀਮ ਛਾਬੜਾ ਨੇ ਟਵੀਟ ਕਰਦੇ ਹੋਏ ਕਿਹਾ, ''ਹੋਟਲ ਮੁੰਬਈ ਤੱਥਾਂ 'ਤੇ ਬਣੀ ਸੱਚੀ ਫਿਲਮ ਨਹੀਂ ਹੈ ਕਿਉਂਕਿ ਇਸ 'ਚ ਅੱਤਵਾਦੀਆਂ ਦੇ ਪਾਕਿਸਤਾਨ ਤੋਂ ਹੋਣ ਦਾ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਕਿਉਂ ਫਿਲਮ 'ਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ।''


Tags: Hotel Mumbai Anthony Maras Premier Toronto International Film Festival Tweet Bollywood Actor

Edited By

Kapil Kumar

Kapil Kumar is News Editor at Jagbani.