FacebookTwitterg+Mail

Confirm : 'ਹਾਊਸਫੁੱਲ 4' ਅਕਸ਼ੇ-ਬੌਬੀ ਨਾਲ ਨਜ਼ਰ ਆਉਣਗੀਆਂ ਕ੍ਰਿਤੀ-ਪੂਜਾ

houseful 4
25 April, 2018 04:17:43 PM

ਮੁੰਬਈ (ਬਿਊਰੋ)— 'ਹਾਊਸਫੁੱਲ' ਫਰੈਂਚਾਈਜ਼ੀ ਦੀ ਚੌਥੀ ਫਿਲਮ ਆਪਣੀ ਸਟਾਰ ਕਾਸਟ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਕਾਫੀ ਸਮੇਂ ਤੋਂ ਇਹ ਖਬਰਾਂ ਸਨ ਕਿ ਇਸ ਫਿਲਮ 'ਚ ਅਦਾਕਾਰਾ ਪੂਜਾ ਹੇਗੜੇ ਨਜ਼ਰ ਆ ਸਕਦੀ ਹੈ। ਹੁਣ ਫਿਲਮ ਦੀ ਟੀਮ ਨੇ ਇਨ੍ਹਾਂ ਖਬਰਾਂ 'ਤੇ ਮੁਹਰ ਲਗਾ ਦਿੱਤੀ ਹੈ। ਪੂਜਾ 'ਹਾਊਸਫੁੱਲ' 'ਚ ਪਹਿਲੀ ਵਾਰ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਫਿਲਮ 'ਚ ਅਕਸ਼ੇ ਕੁਮਾਰ, ਬੌਬੀ ਦਿਓਲ, ਕ੍ਰਿਤੀ ਸੈਨਨ ਅਤੇ ਪੂਜਾ ਹੇਗੜੇ ਦਾ ਨਾਂ ਫਾਇਨਲ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ 'ਹਾਊਸਫੁੱਲ 4' ਦਾ ਨਿਰਦੇਸ਼ਨ ਸਾਜ਼ਿਦ ਖਾਨ ਕਰਨਗੇ। 'ਜੁੜਵਾ 2' ਅਤੇ 'ਬਾਗੀ 2' ਤੋਂ ਬਾਅਦ 'ਹਾਊਸਫੁੱਲ 4' ਨਾਲ ਸਾਜ਼ਿਦ ਨਾਡਿਆਡਵਾਲਾ ਅਤੇ ਫਾਕਸ ਸਟਾਰ ਸਟੂਡਿਓ ਬਾਕਸ ਆਫਿਸ 'ਤੇ ਸੀਕਵਲ ਦੀ ਹੈਟ੍ਰਿਕ ਲਗਾਉਣ ਵਾਲੇ ਹਨ। ਇਹ ਫਿਲਮ 2019 'ਚ ਦੀਵਾਲੀ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Akshay Kumar Bobby Deol Pooja Hegde Houseful 4 Sajid Khan Hindi Film

Edited By

Kapil Kumar

Kapil Kumar is News Editor at Jagbani.