FacebookTwitterg+Mail

ਲੰਡਨ 'ਚ ਪੂਰੀ ਹੋਈ 'ਹਾਊਸਫੁੱਲ 4' ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ

houseful 4
21 July, 2018 05:26:11 PM

ਮੁੰਬਈ (ਬਿਊਰੋ)— ਅਕਸ਼ੈ ਕੁਮਾਰ, ਬੌਬੀ ਦਿਓਲ ਅਤੇ ਰਿਤੇਸ਼ ਦੇਸ਼ਮੁੱਖ ਨੇ ਸਾਜ਼ਿਦ ਖਾਨ ਦੀ 'ਹਾਊਸਫੁੱਲ 4' ਦਾ ਪਹਿਲਾ ਸ਼ੈਡਿਊਲ ਲੰਡਨ 'ਚ ਸ਼ੁਰੂ ਕੀਤਾ ਸੀ। ਹਾਲ ਹੀ 'ਚ ਸਾਜ਼ਿਦ ਨਾਡਿਆਡਵਾਲਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਕੇਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਰਾਹੀਂ ਫਿਲਮ ਦੇ ਪਹਿਲੇ ਸ਼ੈਡਿਊਲ ਦੇ ਖਤਮ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਨਾਡਿਆਵਾਲਾ ਪ੍ਰੋਡਕਸ਼ਨ ਦੇ ਨਾਲ-ਨਾਲ ਰਿਤੇਸ਼ ਦੇਸ਼ਮੁੱਖ ਨੇ ਇਕ ਵੀਡੀਓ ਰਾਹੀਂ ਫੈਨਜ਼ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਪਹਿਲਾ ਸ਼ੈਡਿਊਲ ਪੂਰਾ ਚੁੱਕਿਆ ਹੈ।

ਦੱਸਣਯੋਗ ਹੈ ਕਿ 'ਹਾਊਸਫੁੱਲ 4' ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਲਈ ਅਕਸ਼ੈ ਕੁਮਾਰ, ਬੌਬੀ ਦਿਓਲ ਅਤੇ ਰਿਤੇਸ਼ ਦੇਸ਼ਮੁੱਖ ਨਾਲ ਕ੍ਰਿਤੀ ਸੈਨਨ, ਕ੍ਰਿਤੀ ਖਰਬੰਦਾ ਅਤੇ ਪੂਜਾ ਹੇਗੜੇ ਵਰਗੀਆਂ ਅਭਿਨੇਤਰੀਆਂ ਲੰਡਨ 'ਚ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦਾ ਪਹਿਲਾ ਗੀਤ ਲੰਡਨ 'ਚ ਸ਼ੂਟ ਕੀਤਾ ਗਿਆ, ਜਿਸ ਨੂੰ ਫਰਾਹ ਖਾਨ ਨੇ ਕੋਰਿਓਗ੍ਰਾਫ ਕੀਤਾ ਹੈ।

 


Tags: Akshay Kumar Riteish Deshmukh Houseful 4 Sajid Nadiadwala London Bollywood Actor

Edited By

Kapil Kumar

Kapil Kumar is News Editor at Jagbani.