FacebookTwitterg+Mail

Pics : 'ਹਾਊਸਫੁੱਲ 4' ਦੀ ਸ਼ੂਟਿੰਗ ਹੋਈ ਪੂਰੀ, ਸਿਤਾਰਿਆਂ ਨੇ ਇੰਝ ਦਿੱਤਾ ਅੰਤਿਮ ਸ਼ਾਟ

housefull 4
22 November, 2018 10:19:43 AM

ਮੁੰਬਈ(ਬਿਊਰੋ)— ਨਿਰਦੇਸ਼ਕ ਸਾਜਿਦ ਨਾਡਿਆਡਵਾਲਾ ਦੀ ਫਿਲਮ 'ਹਾਊਸਫੁੱਲ 4' ਦੀ ਸ਼ੂਟਿੰਗ ਹੋਈ ਖਤਮ ਹੋ ਚੁੱਕੀ ਹੈ। ਇਹ 'ਹਾਊਸਫੁੱਲ' ਫਿਲਮ ਜੋ ਕਿ ਸਾਲ 2010 'ਚ ਰਿਲੀਜ਼ ਹੋਈ ਸੀ ਉਸੇ ਦੀ ਹੀ ਸੀਰੀਜ਼ ਹੈ, ਜੋ ਕਿ ਸਾਜਿਦ ਨਾਡਿਆਡਵਾਲਾ ਵੱਲੋਂ ਹੀ ਬਣਾਈ ਜਾ ਰਹੀ ਹੈ ਅਤੇ 'ਹਾਊਸਫੁੱਲ 4' ਨੂੰ ਫਾਕਸ ਸਟੂਡੀਓ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਸਾਜਿਦ ਨਡਿਆਵਾਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਇਕ ਹੋਰ ਦਿਲਚਸਪ ਪੜਾਅ ਦਾ ਅੰਤ ਹੋ ਗਿਆ ਹੈ ਤੇ ਫਿਲਮ ਦੀ ਚੌਥੀ ਸੀਰੀਜ਼ ਦੀ ਸ਼ੂਟਿੰਗ ਦਾ ਸ਼ਾਨਦਾਰ ਤਰੀਕੇ ਨਾਲ ਪੂਰੀ ਹੋ ਚੁੱਕੀ ਹੈ।

 

ਇਸ ਵਾਰ ਦਰਸ਼ਕਾਂ ਨੂੰ ਚਾਰ ਗੁਣਾ ਪਾਗਲਪਨ ਤੇ ਮਸਤੀ ਦੇਖਣ ਨੂੰ ਮਿਲੇਗੀ।'' ਇਸ ਦੇ ਨਾਲ ਹੀ ਫਿਲਮ ਦੀ ਸ਼ੂਟਿੰਗ ਖਤਮ ਹੋਣ ਦੀ ਜਾਣਕਾਰੀ 'ਹਾਊਸਫੁੱਲ' ਫਿਲਮ ਦੇ ਹੀਰੋ ਅਕਸ਼ੈ ਕੁਮਾਰ ਨੇ ਟਵਿਟਰ 'ਤੇ ਦਿੱਤੀ ਹੈ ਅਤੇ ਕੈਪਸ਼ਨ 'ਚ ਲਿਖਿਆ, ''ਫਿਲਮ 'ਹਾਉਸਫੁੱਲ 4' ਦੀ ਭਾਵੇਂ ਸੂਟਿੰਗ ਖਤਮ ਹੋ ਚੁੱਕੀ ਹੈ ਪਰ ਮਸਤੀ ਕਦੇ ਖਤਮ ਨਹੀਂ ਹੋਵੇਗੀ...ਤੇ ਦਰਸ਼ਕਾਂ ਨੂੰ ਮਿਲਾਂਗਾ 2019 'ਚ।''

 

ਦੱਸ ਦੇਈਏ ਕਿ ਦਰਸ਼ਕਾਂ 'ਹਾਊਸਫੁੱਲ 4' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ 'ਹਾਊਸਫੁੱਲ' ਫਿਲਮ ਦੀ ਸੀਰੀਜ਼ 'ਚ ਹਰ ਵਾਰ ਦੀ ਤਰ੍ਹਾਂ ਵੀ ਇਸ ਵਾਰ ਵੀ ਮਸਤੀ ਦੇਖਣ ਨੂੰ ਮਿਲੇਗੀ।

ਦੱਸ ਦੇਈਏ ਕਿ ਇਹ ਫਿਲਮ ਅਗਲੇ ਸਾਲ 2019 'ਚ ਦੀਵਾਲੀ 'ਤੇ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਅਕਸ਼ੈ ਕੁਮਾਰ, ਕ੍ਰਿਤੀ ਖਰਬੰਦਾ, ਕ੍ਰਿਤੀ ਸੈਨਨ, ਬੌਬੀ ਦਿਓਲ, ਰਿਤੇਸ਼ ਦੇਸ਼ਮੁਖ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ।

 


Tags: Akshay Kumar Housefull 4 Sajid Nadiadwala Group Photo Star Cast Riteish Deshmukh Bobby Deol Kriti Kharbanda Rana Dagubatti Pooja Hegde

Edited By

Sunita

Sunita is News Editor at Jagbani.