FacebookTwitterg+Mail

ਡਰਾਮਾ ਤੇ ਕਾਮੇਡੀ ਭਰਪੂਰ ਹੈ 'ਹਾਊਸਫੁੱਲ 4' ਦਾ ਟਰੇਲਰ

housefull 4 official trailer out now
28 September, 2019 10:13:12 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁੱਖ, ਬੌਬੀ ਦਿਓਲ ਨਾਲ ਕ੍ਰਿਤੀ ਖਰਬੰਦਾ, ਪੂਜਾ ਹੇਗੜੇ ਤੇ ਕ੍ਰਿਤੀ ਸੈਨਨ ਦੀ ਫਿਲਮ 'ਹਾਉਸਫੁੱਲ 4' ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਮ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਫਿਲਮ ਦੇ ਕਈ ਪੋਸਟਰ ਰਿਲੀਜ਼ ਕਰਕੇ ਕਿਰਦਾਰਾਂ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਵਾਇਆ ਸੀ। ਇਸ ਫਿਲਮ ਦੀ ਕਹਾਣੀ 'ਚ ਪੁਨਰਜਨਮ ਦਾ ਤੜਕਾ ਲੱਗਣ ਵਾਲਾ ਹੈ, ਜੋ ਕਹਾਣੀ ਨੂੰ ਇੰਟਰਸਟਿੰਗ ਬਣਾ ਦੇਵੇਗਾ। ਫਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ 'ਚ 600 ਸਾਲ ਦੇ ਗੈਪ ਦੇ ਇਤਿਹਾਸ ਨੂੰ ਦੁਹਰਾਇਆ ਗਿਆ ਹੈ, ਜਿਸ ਨੂੰ ਦੇਖਦੇ-ਦੇਖਦੇ ਤੁਸੀ ਲੋਟਪੋਟ ਹੋ ਜਾਓਗੇ। 'ਹਾਉਸਫੁੱਲ 4' 'ਚ ਇਨ੍ਹਾਂ ਸਟਾਰਸ ਤੋਂ ਇਲਾਵਾ ਨਾਨਾ ਪਾਟੇਕਰ, ਜਾਨੀ ਲੀਵਰ, ਚੰਕੀ ਪਾਂਡੇ ਤੇ ਬੋਮਨ ਇਰਾਨੀ ਜਿਹੇ ਸਟਾਰਸ ਵੀ ਨਜ਼ਰ ਆਉਣਗੇ। ਇਸ ਫਿਲਮ ਦੇ ਡਾਈਲਾਗ ਬੇਹੱਦ ਉਮਦਾ ਹਨ, ਜਿਨ੍ਹਾਂ 'ਤੇ ਅਕਸ਼ੈ ਅਤੇ ਰਿਤੇਸ਼ ਦੀ ਡਿਲੀਵਰੀ ਤੇ ਐਕਸਪ੍ਰੈਸ਼ਨ ਕਮਾਲ ਦੇ ਹਨ। ਇਸ ਦੇ ਨਾਲ ਹੀ ਸਰਪ੍ਰਾਈਜ਼ ਦੇ ਤੌਰ 'ਤੇ ਟਰੇਲਰ 'ਚ ਹਨ ਨਵਾਜ਼ੂਦੀਨ ਸਿੱਦੀਕੀ ਪਰ ਉਹ ਆਪ ਨਹੀ ਸਗੋਂ ਉਨ੍ਹਾਂ ਦੇ ਵੈੱਬਸੀਰੀਜ਼ 'ਸੈਕਰੇਡ ਗੇਮਸ' ਦਾ ਡਾਈਲਾਗ ਟਰੇਲਰ 'ਚ ਇਸਤੇਮਾਲ ਕੀਤਾ ਗਿਆ ਹੈ। 3 ਮਿੰਟ 36 ਸੈਕਿੰਡ ਦੇ ਟਰੇਲਰ 'ਚ ਫਿਲਮ ਦੀ ਥੀਮ ਅਤੇ ਸਬਜੈਕਸ ਸਾਫ ਸਮਝ ਆ ਜਾਂਦਾ ਹੈ। ਟਰੇਲਰ ਨੂੰ ਅਕਸ਼ੈ ਕੁਮਾਰ ਨੇ ਵੀ ਟਵੀਟ 'ਤੇ ਸ਼ੇਅਰ ਕੀਤਾ।


ਦੱਸ ਦਈਏ ਕਿ ਇਸ ਫਿਲਮ ਨੂੰ ਪਹਿਲਾਂ ਸਾਜਿਦ ਖਾਨ ਡਾਈਰੈਕਟ ਕਰ ਰਹੇ ਸਨ, ਜਿਨ੍ਹਾਂ ਨੂੰ ਮੀਟੂ ਦੇ ਇਲਜ਼ਾਮਾਂ ਕਰਕੇ ਇਸ ਫਿਲਮ ਤੋਂ ਵੱਖ ਹੋਣਾ ਪਿਆ। ਇਸ ਦੇ ਨਾਲ ਹੀ ਇਹ ਹੁਣ ਤਕ ਦੀ ਸਭ ਤੋਂ ਮਹਿੰਗੀ ਕਾਮੇਡੀ ਫਿਲਮ ਹੈ, ਜਿਸ ਦੇ ਸਪੈਸ਼ਲ ਇਫੈਕਟਸ 'ਤੇ 75 ਕਰੋੜ ਰੁਪਏ ਦੇ ਕਰੀਬ ਖਰਚਾ ਕੀਤਾ ਗਿਆ ਹੈ। ਅਕਸ਼ੈ ਦੀ ਇਹ ਫਿਲਮ ਦੀਵਾਲੀ ਮੌਕੇ ਰਿਲੀਜ਼ ਹੋਵੇਗੀ।


Tags: Housefull 4 Official TrailerAkshay KumarRiteish DeshmukhBobby DeolKriti SanonPooja HegdeKriti Kharbanda

Edited By

Sunita

Sunita is News Editor at Jagbani.