FacebookTwitterg+Mail

'ਹਾਊਸਫੁੱਲ 4' ਦੀ ਸਟਾਰ ਕਾਸਟ ਪਹੁੰਚੀ ਕਪਿਲ ਦੇ ਸ਼ੋਅ 'ਚ, ਲਾਈਆਂ ਰੌਣਕਾਂ

housefull 4 star cast reached kapil sharma  s tv show
18 October, 2019 09:38:48 AM

ਮੁੰਬਈ (ਬਿਊਰੋ) — ਅਗਲੇ ਹਫਤੇ 24 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਬਾਲੀਵੁੱਡ ਫਿਲਮ 'ਹਾਊਸਫੁੱਲ 4' ਨੂੰ ਲੈ ਕੇ ਪੂਰੀ ਸਟਾਰ ਕਾਸਟ ਬਹੁਤ ਉਤਸ਼ਾਹਿਤ ਹੈ, ਜਿਸਦੇ ਚੱਲਦੇ ਪੂਰੀ ਟੀਮ ਪ੍ਰੋਮਸ਼ਨ ਬੜੀ ਹੀ ਗਰਮਜੋਸ਼ੀ ਨਾਲ ਚੱਲ ਰਿਹਾ ਹੈ। ਫਿਲਮ ਦੀ ਪ੍ਰੋਮਸ਼ਨ ਲਈ ਅਕਸ਼ੈ ਕੁਮਾਰ, ਬੌਬੀ ਦਿਓਲ ਤੋਂ ਇਲਾਵਾ ਫਿਲਮ ਦੀਆਂ ਹੀਰੋਇਨਾਂ ਸਮੇਤ ਕਪਿਲ ਸ਼ਰਮਾ ਦੇ ਸ਼ੋਅ 'ਤੇ ਸ਼ਿਰਕਤ ਕੀਤੀ ਹੈ। ਜੀ ਹਾਂ, ਅਰਚਨਾ ਪੂਰਨ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੂਟ ਦੌਰਾਨ ਦੀਆਂ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ।


ਦੱਸ ਦਈਏ ਕਿ ਇਸ ਵੀਡੀਓ 'ਚ ਅਕਸ਼ੈ ਕੁਮਾਰ ਤੇ ਕਪਿਲ ਸ਼ਰਮਾ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕ ਕਪਿਲ ਸ਼ਰਮਾ ਦੇ ਇਸ ਐਪੀਸੋਡ ਨੂੰ ਦੇਖਣ ਲਈ ਬੜੇ ਹੀ ਉਤਸੁਕ ਹਨ। 'ਹਾਊਸਫੁੱਲ 4' ਫਿਲਮ 'ਚ ਕੰਫਿਊਜ਼ਨ ਤੇ ਕਾਮੇਡੀ ਦਾ ਫੁੱਲ ਡੋਜ ਦੇਖਣ ਨੂੰ ਮਿਲੇਗਾ। ਇਸ ਫਿਲਮ 'ਚ ਮੁੱਖ ਕਿਰਦਾਰ 'ਚ ਅਕਸ਼ੈ ਕੁਮਾਰ, ਬੌਬੀ ਦਿਓਲ, ਰਿਤੇਸ਼ ਦੇਸ਼ਮੁਖ, ਕ੍ਰਿਤੀ ਸੈਨਨ, ਕ੍ਰਿਤੀ ਖਰਬੰਦਾ ਤੇ ਪੂਜਾ ਹੇਗੜੇ ਨਜ਼ਰ ਆਉਣਗੇ।


Tags: Housefull 4Star CastKapil SharmaTV ShowThe Kapil Sharma ShowAkshay KumarBobby Deol

Edited By

Sunita

Sunita is News Editor at Jagbani.