FacebookTwitterg+Mail

ਅਰਮਾਨ ਜੈਨ ਦੇ ਵਿਆਹ ’ਚ ਸ਼ਾਮਿਲ ਹੋਏ ਬਾਲੀਵੁੱਡ ਦੇ ਇਹ ਖਾਸ ਸਿਤਾਰੇ, ਬਰਾਤੀ ਬਣ ਕੇ ਖੂਬ ਨੱਚੀਆਂ ਕਰੀਨਾ-ਕਰਿਸ਼ਮਾ

how kareena kapoor karisma and samiera lit up armaan jain s baaraat
04 February, 2020 12:14:29 PM

ਮੁੰਬਈ(ਬਿਊਰੋ)- ਕਪੂਰ ਖਾਨਦਾਨ ਦੇ ਬੇਟੇ ਅਰਮਾਨ ਜੈਨ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਉਨ੍ਹਾਂ ਨੇ ਬੀਤੇ ਦਿਨ ਯਾਨੀ 3 ਫਰਵਰੀ ਨੂੰ ਅਨੀਸਾ ਮਲਹੋਤਰਾ ਨਾਲ ਵਿਆਹ ਕੀਤਾ। ਅਰਮਾਨ ਜੈਨ ਅਤੇ ਅਨੀਸਾ ਮਲਹੋਤਰਾ ਦੇ ਵਿਆਹ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੇ ਹਨ। ਇਨ੍ਹਾਂ ਵੀਡੀਓਜ਼ ਤੇ ਤਸਵੀਰਾਂ ਵਿਚ ਪੂਰਾ ਕਪੂਰ ਖਾਨਦਾਨ ਮਸਤੀ ਕਰਦਾ ਤੇ ਨੱਚਦਾ ਦਿਖਾਈ ਦੇ ਰਿਹਾ ਹੈ।


ਦੱਸ ਦੇਈਏ ਕਿ ਅਰਮਾਨ ਰਿਸ਼ੀ ਕਪੂਰ ਅਤੇ ਰਣਧੀਰ ਕਪੂਰ ਦੀ ਭੈਣ ਰੀਮਾ ਜੈਨ ਦੇ ਬੇਟੇ ਹਨ। ਵਿਆਹ ਵਿਚ ਅਰਮਾਨ ਸਫੈਦ ਜਰੀਦਾਰ ਕੁੜਤੇ ਪਜ਼ਾਮੇ ਵਿਚ ਨਜ਼ਰ ਆਏ ਤਾਂ ਉਥੇ ਹੀ ਅਨੀਸਾ ਲਾਲ ਲਹਿੰਗੇ ਵਿਚ ਬੇਹੱਦ ਖੂਬਸੂਰਤ ਦਿਖਾਈ ਦਿੱਤੀ।

 
 
 
 
 
 
 
 
 
 
 
 
 
 

#ananyapanday #armaanjain #sangeet #bigfatindianwedding #desiwedding #desibride #viralbhayani @viralbhayani

A post shared by Viral Bhayani (@viralbhayani) on Feb 3, 2020 at 10:43am PST


ਇਸ ਵਿਆਹ ਵਿਚ ਕਰਿਸ਼ਮਾ ਕਪੂਰ, ਕਰੀਨਾ ਕਪੂਰ, ਸੈਫ ਅਲੀ ਖਾਨ ਤੈਮੂਰ ਅਲੀ ਖਾਨ, ਰਿਸ਼ੀ ਕਪੂਰ, ਨੀਤੂ ਕਪੂਰ, ਰਣਧੀਰ ਕਪੂਰ, ਰੀਮਾ ਕਪੂਰ, ਅਨੰਨਿਆ ਪਾਂਡੇ, ਸ਼ਨਾਇਆ ਕਪੂਰ, ਸੰਜੈ ਕਪੂਰ, ਟਵਿੰਕਲ ਖੰਨਾ, ਡਿੰਪਲ ਕਪਾਡੀਆ, ਅਨਿਲ ਕਪੂਰ, ਅਰਜੁਨ ਕਪੂਰ, ਪੂਰਾ ਅੰਬਾਨੀ ਪਰਿਵਾਰ ਨਜ਼ਰ ਆਇਆ। ਇਸ ਦੇ ਨਾਲ ਹੀ ਅਮਿਤਾਭ ਬੱਚਨ, ਜਯਾ ਬੱਚਨ, ਸ਼ਵੇਤਾ ਬੱਚਨ, ਅਭਿਸ਼ੇਕ ਅਤੇ ਐਸ਼ਵਰਿਆ ਬੱਚਨ ਵੀ ਇਸ ਵਿਆਹ ਵਿਚ ਨਜ਼ਰ ਆਏ।

 

 
 
 
 
 
 
 
 
 
 
 
 
 
 

#nitaambani #ishaambani #armaanjain #sangeet #bigfatindianwedding #desiwedding #desibride #viralbhayani @viralbhayani

A post shared by Viral Bhayani (@viralbhayani) on Feb 3, 2020 at 10:12am PST

ਇਸ ਵਿਆਹ ਵਿਚ ਸਾਰਿਆਂ ਦਾ ਧਿਆਨ ਕਰੀਨਾ-ਸੈਫ ਅਤੇ ਉਨ੍ਹਾਂ ਦੇ ਬੇਟੇ ਤੈਮੂਰ ’ਤੇ ਸੀ। ਇਸ ਦੌਰਾਨ ਕਰੀਨਾ ਕਪੂਰ ਯੈਲੋ ਕਲਰ ਦੀ ਸਾੜ੍ਹੀ ਪਹਿਨੀ ਹੋਈ ਸੀ, ਜਿਸ ਵਿਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਉਥੇ ਹੀ ਤੈਮੂਰ ਨੇ ਮਸ਼ਹੂਰ ਡਿਜ਼ਾਈਨਰ ਰਾਘਵੇਂਦਰ ਰਾਠੌਰ ਦੇ ਕਸਟਮ ਮੇਡ ਸ਼ੇਰਵਾਨੀ ਵਿਚ ਨਜ਼ਰ ਆਏ।

 

ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਨੇ ਅਰਮਾਨ ਜੈਨ ਦੇ ਰੋਕਾ ਸੈਰੇਮਨੀ ਵਿਚ ਵੀ ਜੱਮ ਕੇ ਡਾਂਸ ਕੀਤਾ ਸੀ।  ਕਾਰ ਵਿਚ ਲਾੜੇ ਅਰਮਾਨ ਜੈਨ ਨਾਲ ਬੈਠ ਕੇ ਕਰੀਨਾ ਅਤੇ ਕਰਿਸ਼ਮਾ ਮਸਤੀ ਕਰਦੇ ਦਿਸੇ। ਇਹ ਸਾਰੇ ਇੱਥੇ ਟਰੈਡੀਸ਼ਨਲ ਲੁੱਕ ਵਿਚ ਬੇਹੱਦ ਖੂਬਸੂਰਤ ਨਜ਼ਰ ਆਏ।

 
 
 
 
 
 
 
 
 
 
 
 
 
 

Armaan ki Baraat ✨⚡️❤️🤗🎉 #cousins #familylove

A post shared by KK (@therealkarismakapoor) on Feb 3, 2020 at 7:22am PST

Punjabi Bollywood Tadka


Tags: Kareena KapoorKarismam Kapoor Armaan Jain Anissa MalhotraWeddingBaaraatBollywood Stars

About The Author

manju bala

manju bala is content editor at Punjab Kesari