FacebookTwitterg+Mail

ਮੇਟ ਗਾਲਾ ਇਵੈਂਟ 'ਚ ਐਂਟਰੀ ਲਈ ਸਿਤਾਰਿਆਂ ਨੂੰ ਖਰਚ ਕਰਨੇ ਪੈਂਦੇ ਹਨ ਇੰਨੇ ਕਰੋੜ

how much does it cost to go to the met gala
09 May, 2019 09:14:18 AM

ਮੁੰਬਈ(ਬਿਊਰੋ)— 'ਮੇਟ ਗਾਲਾ' ਹਰ ਸਾਲ ਹੋਣ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਫੈਸ਼ਨ ਇਵੈਂਟ ਹੈ । ਹਰ ਸਾਲ ਇੱਥੇ ਦੁਨੀਆਂ ਭਰ ਤੋਂ ਕਲਾਕਾਰ ਇੱਕਠੇ ਹੁੰਦੇ ਹਨ। ਇਸ ਇਵੈਂਟ ਨੂੰ ਇਕ ਥੀਮ ਮੁਤਾਬਕ ਡਿਜ਼ਾਇਨ ਕੀਤਾ ਜਾਂਦਾ ਹੈ। ਇਸ ਥੀਮ ਨੂੰ ਹਰ ਕਲਾਕਾਰ ਨੂੰ ਫਾਲੋ ਕਰਨਾ ਹੁੰਦਾ ਹੈ ।ਇਸ ਵਾਰ ਵੀ ਇਵੈਂਟ ਦੀ ਥੀਮ ਨੂੰ ਫਾਲੋ ਕਰਦੇ ਹੋਏ ਬਾਲੀਵੁੱਡ ਤੇ ਹਾਲੀਵੁੱਡ ਦੇ ਕਈ ਸਿਤਾਰੇ ਇੱਥੇ ਪਹੁੰਚੇ ਸਨ।
Punjabi Bollywood Tadka
ਪਰ ਇਸ ਸਭ ਦੇ ਚਲਦੇ ਜਦੋਂ ਪ੍ਰਿਯੰਕਾ ਚੋਪੜਾ ਸਭ ਦੇ ਸਾਹਮਣੇ ਆਈ ਤਾਂ ਹਰ ਇਕ ਨੇ ਉਸ ਦਾ ਮਜ਼ਾਕ ਉਡਾਇਆ। ਇਸ ਤੋਂ ਇਲਾਵਾ ਹੋਰ ਵੀ ਕਈ ਅਦਾਕਾਰਾਂ ਨੂੰ ਟਰੋਲ ਕੀਤਾ ਗਿਆ ਸੀ ਪਰ ਇਸ ਦਾ ਕਿਸੇ ਵੀ ਅਦਾਕਾਰ ਨੂੰ ਕੋਈ ਫਰਕ ਨਹੀਂ ਪਿਆ ਕਿਉਂਕਿ ਮੇਟ ਗਾਲਾ 'ਚ ਪਹੁੰਚਣ ਲਈ ਭਾਰੀ ਭਰਕਮ ਰਕਮ ਖਰਚ ਕਰਨੀ ਪੈਂਦੀ ਹੈ।


ਇਸ ਇਵੈਂਟ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਇਹ ਇਵੈਂਟ 1973  'ਚ ਸ਼ੁਰੂ ਹੋਇਆ ਸੀ । ਉਸ ਸਮੇਂ ਇਸ 'ਚ ਐਂਟਰੀ ਲਈ 50 ਅਮਰੀਕੀ ਡਾਲਰ ਲਏ ਜਾਂਦੇ ਸਨ ਪਰ ਹੁਣ ਇਹੀ ਫੀਸ ਲੱਗਪਗ 30 ਹਜ਼ਾਰ ਅਮਰੀਕੀ ਡਾਲਰ ਹੈ। ਜੋ ਕਿ ਭਾਰਤੀ ਕਰੰਸੀ ਮੁਤਾਬਕ ਲੱਗਪਗ 21 ਲੱਖ ਰੁਪਏ ਹੈ।
Punjabi Bollywood Tadka
ਇਸ ਤੋਂ ਇਲਾਵਾ ਜੇਕਰ ਟੇਬਲ ਦੀ ਕਾਸਟ ਕੱਢੀ ਜਾਵੇ ਤਾਂ ਇਹ 2 ਲੱਖ 75 ਹਜ਼ਾਰ ਅਮਰੀਕੀ ਡਾਲਰ ਹੈ। ਜਿਹੜੀ ਕਿ ਭਾਰਤੀ ਕਰੰਸੀ 'ਚ ਇਕ ਕਰੋੜ 90 ਲੱਖ ਤੋਂ ਵੱਧ ਬਣਦੀ ਹੈ। ਜੇਕਰ ਇਸ ਰਕਮ 'ਚ ਕਲਾਕਾਰ ਦੇ ਕੱਪੜਿਆਂ ਤੇ ਜੁੱਤੀਆਂ ਦੀ ਕੀਮਤ ਵੀ ਜੋੜੀ ਜਾਵੇ ਤਾਂ ਇਹ ਖਰਚਾ ਕਈ ਕਰੋੜ 'ਚ ਪਹੁੰਚ ਜਾਂਦਾ ਹੈ । ਸਾਲ 2017 ਦੀ ਗੱਲ ਕੀਤੀ ਜਾਵੇ ਤਾਂ ਕਲਾਕਾਰਾਂ ਤੋਂ 83 ਕਰੋੜ ਤੋਂ ਵੱਧ ਦੀ ਰਕਮ ਵਸੂਲੀ ਗਈ ਸੀ।
Punjabi Bollywood Tadka


Tags: Met Gala 2019New YorkPriyanka Chopra and Deepika PadukoneLady GagaSophie TurnerBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.