FacebookTwitterg+Mail

ਸ਼੍ਰੀਦੇਵੀ ਦੀ ਮੌਤ 'ਤੇ ਬਣ ਰਹੀ ਫਿਲਮ ਦਾ ਟਰੇਲਰ ਵਿਵਾਦਾਂ 'ਚ

sridevi bungalow
16 January, 2019 04:53:43 PM

ਨਵੀਂ ਦਿੱਲੀ (ਬਿਊਰੋ) — ਵਿੰਗ ਗਰਲ ਪ੍ਰਿਆ ਪ੍ਰਕਾਸ਼ ਵਾਰਿਅਰ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਉਸ ਦੀ ਫਿਲਮ 'ਸ਼੍ਰੀਦੇਵੀ ਬੰਗਲੋ' ਦਾ ਟਰੇਲਰ 13 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਪਰ ਟਰੇਲਰ ਰਿਲੀਜ਼ ਹੁੰਦੇ ਹੀ ਵਿਵਾਦਾਂ 'ਚ ਆ ਗਿਆ ਹੈ। ਇਸ ਦੀ ਵਜ੍ਹਾ ਫਿਲਮ ਦਾ ਕੰਟੈਂਟ ਹੈ, ਜੋ ਸ਼੍ਰੀਦੇਵੀ ਦੇ ਦਿਹਾਂਤ ਨਾਲ ਜੁੜਿਆ ਮੰਨਿਆ ਜਾ ਰਿਹਾ ਹੈ। ਪੂਰੇ ਮਾਮਲੇ ਤੇ ਜ਼ੋਰ ਫੜ ਲਿਆ ਹੈ ਅਤੇ ਫਿਲਮ ਦੇ ਡਾਇਰੈਕਟਰ ਪ੍ਰਸ਼ਾਂਤ ਮੈਮਬੁਲੀ ਨੂੰ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਨੇ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਫਿਲਮ ਦੇ ਡਾਇਰੈਕਟਰ ਪ੍ਰਸ਼ਾਂਤ ਮੈਮਬੁਲੀ ਨੇ ਇਕ ਇੰਟਰਵਿਊ 'ਚ ਕਿਹਾ, ''ਸਾਨੂੰ ਬੋਨੀ ਕਪੂਰ ਵਲੋਂ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਮੈਂ ਬੋਨੀ ਕਪੂਰ ਨੂੰ ਦੱਸਿਆ ਸੀ ਕਿ ਸਾਡੀ ਫਿਲਮ ਇਕ ਸਸਪੇਂਸ ਥ੍ਰਿਲਰ ਹੈ। ਇਸ 'ਚ ਅਦਾਕਾਰਾ ਦਾ ਨਾਂ ਜ਼ਰੂਰ ਸ਼੍ਰੀਦੇਵੀ ਹੈ, ਜੋ ਕਿ ਇਕ ਆਮ ਗੱਲ ਹੈ, ਉਹ ਤਾਂ ਕਿਸੇ ਦਾ ਵੀ ਹੋ ਸਕਦਾ ਹੈ। ਇਸ ਕਾਨੂੰਨੀ ਨੋਟਿਸ ਦਾ ਅਸੀਂ ਸਾਹਮਣਾ ਕਰਾਂਗੇ।''


ਕਿਉਂ ਵਿਵਾਦਾਂ 'ਚ ਹੈ ਫਿਲਮ ਦਾ ਟਰੇਲਰ
ਫਿਲਮ ਦਾ ਟਰੇਲਰ 1 ਮਿੰਟ 49 ਸੈਕਿੰਡ ਦਾ ਹੈ। ਟਰੇਲਰ 'ਚ ਅਦਾਕਾਰਾ ਪ੍ਰਿਆ ਪ੍ਰਕਾਸ਼ ਆਪਣੇ ਕਿਰਦਾਰ ਦਾ ਨਾਂ ਸ਼੍ਰੀਦੇਵੀ ਦੱਸਦੇ ਹੋਏ ਨਜ਼ਰ ਆ ਰਹੀ ਹੈ। ਪਹਿਲੇ ਕਿਰਦਾਰ ਦੇ ਕਲਾਕਾਰ ਬਣਨ ਦੀ ਕਹਾਣੀ ਹੈ। ਫਿਰ ਅਦਾਕਾਰਾ ਦੀ ਬਾਥਟਬ 'ਚ ਡੁੱਬ ਕੇ ਮੌਤ ਦਾ ਸੀਨ ਦਿਖਾਇਆ ਗਿਆ ਹੈ। ਇਸ ਸੀਨ ਨੂੰ ਦੇਖ ਕੇ ਇਹ ਸਾਫ ਕਿਹਾ ਜਾ ਸਕਦਾ ਹੈ ਕਿ ਇਹ ਸ਼੍ਰੀਦੇਵੀ ਦੀ ਦੁਬਈ 'ਚ ਬਾਥਟਬ 'ਚ ਡੁੱਬ ਕੇ ਮੌਤ ਨਾਲ ਜੁੜਿਆ ਹੋਇਆ ਹੈ। ਉਂਝ ਟਰੇਲਰ 'ਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਸ਼੍ਰੀਦੇਵੀ ਨਾਲ ਫਿਲਮ ਦੀ ਕਹਾਣੀ ਦਾ ਕੋਈ ਜੋੜ ਹੈ ਪਰ ਟਰੇਲਰ 'ਚ ਦਿਖਾਏ ਗਏ ਸੀਨਜ਼ ਇਹ ਸਾਫ ਇਸ਼ਾਰਾ ਕਰ ਰਹੇ ਹਨ ਕਿ ਫਿਲਮ 'ਚ ਸ਼੍ਰੀਦੇਵੀ ਦੀ ਮੌਤ ਨੂੰ ਮੁੱਦਾ ਬਣਾਉਣ ਦਾ ਯੋਜਨਾ ਕੀਤੀ ਜਾ ਰਹੀ ਹੈ।


Tags: official First TeaserSridevi Bungalow Twitter Priya Prakash Varrier Prasanth Mampully

Edited By

Sunita

Sunita is News Editor at Jagbani.