FacebookTwitterg+Mail

ਰੈਸਟੋਰੈਂਟ ਦੀ ਕੰਧ 'ਤੇ ਛਾਏ ਰਿਤਿਕ ਰੌਸ਼ਨ

hrithik roshan
25 February, 2019 02:33:21 PM

ਜਲੰਧਰ(ਬਿਊਰੋ)— ਐਕਟਰ ਰਿਤਿਕ ਰੌਸ਼ਨ ਆਪਣੇ ਫਿਲਮੀ ਅਭਿਨੈ ਨੂੰ ਬਹੁਤ ਹੀ ਗੰਭੀਰਤਾ ਨਾਲ ਨਿਭਾਉਂਦੇ ਹਨ। ਉਹ ਹਰ ਕਿਰਦਾਰ ਇੰਝ ਨਿਭਾਉਂਦੇ ਹਨ ਜਿਵੇਂ ਉਹ ਉਸ ਕਿਰਦਾਰ ਨੂੰ ਜੀਅ ਰਹੇ ਹੋਣ, ਇਸ ਲਈ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਅਦਾਕਰੀ ਦੇ ਲੱਖਾਂ ਫੈਨ ਹਨ। ਰਿਤਿਕ ਰੌਸ਼ਨ ਦੀ ਅਗਲੀ ਫਿਲਮ 'ਸੁਪਰ 30' ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਦੋਂ ਤੋਂ ਰਿਤਿਕ ਦਾ ਲੁੱਕ ਬਾਹਰ ਆਇਆ ਹੈ, ਉਨ੍ਹਾਂ ਦੇ ਫੈਨਜ਼ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੁਝ ਫੈਨਜ਼ ਅਜਿਹੇ ਹਨ ਜੋ ਉਨ੍ਹਾਂ ਦੇ ਇਸ ਕਿਰਾਦਰ ਨਾਲ ਬਹੁਤ ਹੀ ਪ੍ਰਭਵਿਤ ਹੋਏ ਹਨ।

Punjabi Bollywood Tadka
ਫਿਲਮ 'ਚ ਐਕਟਰ ਦੇ ਆਮ ਲੁੱਕ ਤੋਂ ਪ੍ਰੇਰਿਤ ਹੋ ਕੇ, ਪੱਛਮੀ ਬੰਗਾਲ ਦੇ ਕੋਲਕਾਤਾ 'ਚ 'ਮਿਰਚ ਮਸਾਲਾ' ਨਾਮਕ ਇਕ ਰੈਸਟੋਰੈਂਟ ਨੇ ਇਕ ਕੰਧ ਬਣਾਈ ਹੈ ਜੋ ਐਕਟਰ ਦੇ ਲੁੱਕ 'ਤੇ ਆਧਾਰਿਤ ਹੈ। ਰੈਸਟੋਰੈਂਟ 'ਚ ਲੱਗੇ ਰਿਤਿਕ ਦੇ ਪੋਸਟਰਾਂ ਨਾਲ ਉਨ੍ਹਾਂ ਦੇ ਫੈਨਜ਼ ਰੈਸਟੋਰੈਂਟ 'ਚ ਵੱਡੀ ਗਿਣਤੀ 'ਚ ਆ ਰਹੇ ਹਨ। ਰਿਲਾਇਨਸ ਐਟਰਟੇਨਮੈਂਟ ਅਤੇ ਫੈਂਟਮ ਫਿਲਮਸ ਦੁਆਰਾ ਨਿਰਮਿਤ 'ਸੁਪਰ 30' ਵਿਕਾਸ ਬਹਿਲ ਦੁਆਰਾ ਨਿਰਦੇਸ਼ਿਤ ਹੈ। ਰਿਤਿਕ ਰੌਸ਼ਨ ਦੁਆਰਾ ਅਭਿਨੀਤ ਇਹ ਫਿਲਮ 26 ਜੁਲਾਈ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।


Tags: Hrithik Roshan Super 30 Mrunal Thakur Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.