FacebookTwitterg+Mail

'ਸੁਪਰ 30' ਦੀ ਸ਼ੂਟਿੰਗ ਦੌਰਾਨ ਆਪਣੇ ਖਾਲੀ ਸਮੇਂ ਨੂੰ ਇੰਝ ਬਿਤਾਉਂਦੇ ਸਨ ਰਿਤਿਕ

hrithik roshan
27 March, 2019 04:15:54 PM

ਜਲੰਧਰ(ਬਿਊਰੋ)— ਐਕਟਰ ਰਿਤਿਕ ਰੌਸ਼ਨ ਆਪਣੇ ਫਿਲਮੀ ਅਭਿਨੈ ਨੂੰ ਬਹੁਤ ਹੀ ਗੰਭੀਰਤਾ ਨਾਲ ਨਿਭਾਉਂਦੇ ਹਨ। ਉਹ ਹਰ ਕਿਰਦਾਰ ਇੰਝ ਨਿਭਾਉਂਦੇ ਹਨ ਜਿਵੇਂ ਉਹ ਉਸ ਕਿਰਦਾਰ ਨੂੰ ਜੀਅ ਰਹੇ ਹੋਣ, ਇਸ ਲਈ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਅਦਾਕਰੀ ਦੇ ਲੱਖਾਂ ਫੈਨ ਹਨ। ਰਿਤਿਕ ਰੌਸ਼ਨ ਦੀ ਅਗਲੀ ਫਿਲਮ 'ਸੁਪਰ 30' ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ ਵਲੋਂ ਰਿਲੀਜ਼ ਹੋਏ ਉਨ੍ਹਾਂ ਦੇ ਲੁੱਕ ਨੇ ਦਰਸ਼ਕਾਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ। 'ਸੁਪਰ 30' 'ਚ ਰਿਤਿਕ ਰੌਸ਼ਨ ਪਟਨਾ 'ਚ ਸਥਿਤ ਗੁਰੂ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਜੋ 30 ਹੁਨਰਹਾਰ ਪਰ ਆਰਥਿਕ ਰੂਪ ਤੋਂ ਪੱਛੜੇ ਬੱਚਿਆਂ ਨੂੰ ਘੱਟ ਪੈਸਿਆਂ 'ਚ ਆਈ. ਆਈ. ਟੀ. ਦੀ ਪਰੀਖਿਆ ਲਈ ਤਿਆਰ ਕਰਦੇ ਹਨ। ਰਿਤਿਕ ਰੌਸ਼ਨ ਸਿਫਰ ਫਿਲਮ 'ਚ ਹੀ ਬੱਚਿਆਂ ਨਾਲ ਸਮਾਂ ਬਿਤਾਉਂਦੇ ਹੋਏ ਹੀ ਨਹੀਂ ਸਗੋਂ ਸ਼ੂਟਿੰਗ ਦੇ ਦਰਮਿਆਨ ਵੀ ਅਭਿਨੇਤਾ ਆਪਣਾ ਖਾਲੀ ਸਮਾਂ ਬੱਚਿਆਂ ਨਾਲ ਗੇਮ ਖੇਡ ਕੇ ਬਿਤਾਉਂਦੇ ਸਨ।
ਰਿਤਿਕ ਬੱਚਿਆਂ ਨੂੰ ਪਹੇਲੀਆਂ ਦਿੰਦੇ ਸਨ ਅਤੇ ਨਾਲ ਹੀ ਬੱਚਿਆਂ  ਵੱਖ-ਵੱਖ ਗਰੁੱਪਾਂ 'ਚ ਵੰਡ ਕੇ ਉਨ੍ਹਾਂ ਨੂੰ ਟਾਸਕ ਪੂਰਾ ਕਰਨ ਲਈ ਦਿੰਦੇ ਸਨ। ਉਹ ਹਰ ਦਿਨ ਇਕ ਵੱਖਰੀ ਗੇਮ ਬੱਚਿਆਂ ਲਈ ਪਲਾਨ ਕਰਦੇ ਸਨ। ਰਿਤਿਕ ਅਤੇ ਬੱਚਿਆਂ ਦੀ ਬਾਂਡਿੰਗ ਸਿਰਫ ਆਨ ਸਕ੍ਰੀਨ ਹੀ ਨਹੀਂ ਸਗੋਂ ਆਫ ਸਕ੍ਰੀਨ ਵੀ ਲਾਜਵਾਬ ਸੀ। ਦੱਸ ਦੇਈਏ ਕਿ ਐਕਟਰ ਫਿਲਮ 'ਸੁਪਰ 30' 'ਚ ਇਕ ਬਿਹਾਰੀ ਕਿਰਦਾਰ ਨਿਭਾ ਰਹੇ ਹਨ। ਅਜਿਹੇ 'ਚ ਪਰਨਾ ਉਨ੍ਹਾਂ ਦੇ  ਕਿਰਦਾਰ ਦਾ ਅਨਿੱਖੜਵਾਂ ਹਿੱਸਾ ਰਿਹਾ।  ਰਿਲਾਇਨਸ ਐਟਰਟੇਨਮੈਂਟ ਅਤੇ ਫੈਂਟਮ ਫਿਲਮਸ ਦੁਆਰਾ ਨਿਰਮਿਤ 'ਸੁਪਰ 30' ਵਿਕਾਸ ਬਹਿਲ ਦੁਆਰਾ ਨਿਰਦੇਸ਼ਿਤ ਹੈ। ਰਿਤਿਕ ਰੌਸ਼ਨ ਦੁਆਰਾ ਅਭਿਨੀਤ ਇਹ ਫਿਲਮ 26 ਜੁਲਾਈ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।
 


Tags: Hrithik RoshanSuper 30 Mrunal ThakurBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.