FacebookTwitterg+Mail

ਕੰਗਨਾ ਦੇ ਦੋਸ਼ਾਂ 'ਤੇ ਰਿਤਿਕ ਦੇ ਸਮਰਥਨ 'ਚ ਪਹਿਲੀ ਵਾਰ ਅਜਿਹਾ ਬੋਲੇ ਰਾਕੇਸ਼ ਰੋਸ਼ਨ

hrithik roshan
06 October, 2017 09:01:10 AM

ਮੁੰਬਈ(ਬਿਊਰੋ)— ਲੱਗਦਾ ਹੈ ਕਿ ਕੰਗਨਾ ਰਾਣੌਤ ਅਤੇ ਰਿਤਿਕ ਰੋਸ਼ਨ ਦੀ ਕੰਟਰੋਵਰਸੀ ਜਲਦੀ ਥੰਮ੍ਹਣ ਵਾਲੀ ਨਹੀਂ ਹੈ। ਹਾਲ ਹੀ 'ਚ ਇਕ ਟੀ. ਵੀ. ਇੰਟਰਵਿਊ ਵਿਚ ਕੰਗਨਾ ਨੇ ਰਿਤਿਕ 'ਤੇ ਦੋਸ਼ ਲਾਉਂਦੇ ਹੋਏ ਕਈ ਸਨਸਨੀਖੇਜ਼ ਖੁਲਾਸੇ ਕੀਤੇ ਕਿ ਹਰ ਪਾਸੇ ਇਸੇ ਮਸਲੇ ਦੀ ਹੀ ਚਰਚਾ ਹੋਣ ਲੱਗੀ। ਇਸ ਦੇ ਬਾਅਦ ਅਚਾਨਕ ਰਿਤਿਕ ਦੀ ਕੰਗਨਾ ਦੇ ਖਿਲਾਫ ਕੀਤੀ ਗਈ ਪੁਲਸ ਕੋਲ ਸ਼ਿਕਾਇਤ ਦਾ ਮਾਮਲਾ ਸਾਹਮਣੇ ਆ ਗਿਆ ਪਰ ਹੁਣ ਤੱਕ ਰਿਤਿਕ ਜਾਂ ਰੋਸ਼ਨ ਪਰਿਵਾਰ ਵੱਲੋਂ ਕਿਸੇ ਨੇ ਵੀ ਕੋਈ ਬਿਆਨ ਨਹੀਂ ਦਿੱਤਾ ਸੀ। ਹੁਣ ਜਾ ਕੇ ਕੰਗਨਾ ਦੇ ਦੋਸ਼ਾਂ 'ਤੇ ਰਿਤਿਕ ਦੇ ਡੈਡ ਰਾਕੇਸ਼ ਰੋਸ਼ਨ ਨੇ ਚੁੱਪੀ ਤੋੜੀ ਹੈ, ਰਾਕੇਸ਼ ਨੇ ਕੰਗਨਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਇਸ ਪੂਰੇ ਵਿਵਾਦ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਰਾਕੇਸ਼ ਰੋਸ਼ਨ ਨੇ ਕਿਹਾ ਕਿ ਅਸੀਂ ਲੂਜ਼ ਟਾਕ ਨਹੀਂ ਕਰਦੇ। ਅਸੀਂ ਕਿਸੇ 'ਤੇ ਦੋਸ਼ ਲਾਉਣ ਵਿਚ ਯਕੀਨ ਨਹੀਂ ਕਰਦੇ। ਅਸੀਂ ਆਪਣੀ ਸ਼ਿਕਾਇਤ ਸਾਰੇ ਸਬੂਤਾਂ ਨਾਲ ਸੌਂਪ ਦਿੱਤੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਦੇਖ ਸਕਦੇ ਹੋ ਕਿਉਂਕਿ ਇਹ ਪਬਲਿਕ ਡੋਮੇਨ ਵਿਚ ਹੈ।
ਰਾਕੇਸ਼ ਨੇ ਕਿਹਾ ਕਿ ਜੇਕਰ ਤੁਸੀਂ ਇਸ ਸ਼ਿਕਾਇਤ ਨੂੰ ਪੜ੍ਹੋਗੇ ਤਾਂ ਹੈਰਾਨ ਰਹਿ ਜਾਓਗੇ। ਅਸੀਂ ਸਾਈਬਰ ਕ੍ਰਾਈਮ ਦੇ ਸਾਹਮਣੇ 8 ਅਪ੍ਰੈਲ 2017 ਨੂੰ ਆਪਣਾ ਪੱਖ ਰੱਖਿਆ ਹੈ। ਅਸੀਂ ਸਾਰੇ ਡਾਕੂਮੈਂਟ, ਇਲੈਕਟ੍ਰੋਨਿਕ ਗੈਜੇਟਸ ਜਮ੍ਹਾ ਕਰ ਦਿੱਤੇ ਹਨ। ਇਸ ਦੇ ਬਾਅਦ ਹੁਣ ਸੱਚ ਨੂੰ ਲੱਭਣ ਦਾ ਸਾਰਾ ਕੰਮ ਅਥਾਰਿਟੀ ਦਾ ਹੈ।


Tags: Hrithik Roshan Kangana Ranaut Police Complaint Rakesh Roshanਰਿਤਿਕ ਰੌਸ਼ਨ ਕੰਗਨਾ ਰਣੌਤ