FacebookTwitterg+Mail

ਰਿਤਿਕ ਦੀ ਫਿਲਮ ਨਾਲ ਟੀ. ਵੀ. ਅਦਾਕਾਰਾ ਕਰੇਗੀ ਡੈਬਿਊ

hrithik roshan
29 December, 2017 02:43:03 PM

ਮੁੰਬਈ(ਬਿਊਰੋ)— ਹੈਂਡਸਮ ਹੰਕ ਰਿਤਿਕ ਰੋਸ਼ਨ ਪਿੱਛਲੇ ਕੁਝ ਦਿਨਾਂ ਤੋਂ ਆਪਣੀ ਇਕ ਫਿਲਮ ਨੂੰ ਲੈ ਕੇ ਖਬਰਾਂ ਵਿਚ ਹਨ। ਇੱਥੇ ਗੱਲ ਆਈ. ਆਈ.ਟੀ. ਲਈ ਫੇਮਸ ਪਟਨਾ ਦੇ ਮਸ਼ਹੂਰ 'ਸੁਪਰ-30' ਇੰਸਟੀਚਿਊਟ'  ਦੇ ਸੰਸਥਾਪਕ ਆਨੰਦ ਕੁਮਾਰ ਦੀ ਬਾਓਪਿਕ ਦੀ ਗੱਲ ਹੋ ਰਹੀ ਹੈ। ਰਿਪੋਰਟ ਮੁਤਾਬਕ ਰਿਤਿਕ ਦੇ ਆਪੋਜਿਟ ਅਦਾਕਾਰਾ ਵੀ ਫਾਈਨਲ ਕਰ ਲਈ ਗਈ ਹੈ।  ਦੱਸਿਆ ਜਾ ਰਿਹਾ ਹੈ ਕਿ ਜੀ ਟੀ.ਵੀ. ਦੇ ਪਾਪੂਲਰ ਸੀਰੀਅਲ 'ਕੁਮਕੁਮ ਬਾਗਿਆ' ਬੁਲਬੁਲ ਦਾ ਕਿਰਦਾਰ ਨਿਭਾਉਣ ਵਾਲੀ ਟੀ. ਵੀ. ਅਦਾਕਾਰਾ ਮ੍ਰਿਣਾਲ ਠਾਕੁਰ ਨੂੰ ਸੁਪਰ 30 ਫਿਲਮ ਲਈ ਤੈਅ ਕਰ ਲਿਆ ਗਿਆ ਹੈ। ਮ੍ਰਿਣਾਲ ਨੂੰ ਫਾਈਨਲ ਕਰਨ ਤੋਂ ਪਹਿਲਾਂ ਬਹੁਤ ਸਾਰੀਆਂ ਅਦਾਕਾਰਾਵਾਂ ਦੇ ਆਡੀਸ਼ਨਜ਼ ਲਏ ਗਏ ਸੀ ਪਰ ਆਖੀਰ ਮੇਕਰਸ ਨੂੰ ਮ੍ਰਿਣਾਲ ਠਾਕੁਰ ਦੀ ਐਕਟਿੰਗ ਸਭ ਤੋਂ ਜ਼ਿਆਦਾ ਪਸੰਦ ਆਈ ਅਤੇ ਉਨ੍ਹਾਂ ਨੂੰ ਸੁਪਰ 30 'ਚ ਰਿਤਿਕ ਰੋਸ਼ਨ ਦੀ ਪਤਨੀ ਦਾ ਕਿਰਦਾਰ ਨਿਭਾਉਣ ਲਈ ਫਾਈਨਲ ਕਰ ਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਨਿਰਮਾਤਾ ਵਿਕਾਸ ਬਹਿਲ  ਅਤੇ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ 15000 ਵਿਦਿਆਰਥੀਆਂ ਦਾ ਵੀ ਆਡੀਸ਼ਨ ਲਿਆ ਸੀ ਜਿਸ ਵਿਚੋਂ ਸਿਰਫ 78 ਲੋਕਾਂ ਨੂੰ ਚੁਣਿਆ ਗਿਆ ਹੈ। ਫਿਲਮ ਦੇ ਐਕਟਰਸ ਦੇ ਚੋਣ ਵਿਚ ਫਿਲਮ ਦੇ ਮੇਕਰਸ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ।
ਤੁਹਾਨੂੰ ਅਸੀਂ ਹਾਲ ਹੀ ਵਿਚ ਦੱਸਿਆ ਸੀ ਕਿ ਮ੍ਰਿਣਾਲ ਠਾਕੁਰ ਨੇ ਆਮੀਰ ਖਾਨ ਦੀ ਫਿਲਮ 'ਠਗਸ ਆਫ ਹਿੰਦੂਸਤਾਨ'  ਲਈ ਮਨਾ ਕਰ ਦਿੱਤਾ ਸੀ। ਰਿਪੋਰਟ ਮੁਤਾਬਕ ਆਮੀਰ ਖਾਨ ਮ੍ਰਿਣਾਲ ਨੂੰ ਆਪਣੀ ਫਿਲਮ 'ਚ ਫਾਤੀਮਾ ਸਨਾ ਸ਼ੇਖ ਦੀ ਜਗ੍ਹਾ ਕਾਸਟ ਕਰਨਾ ਚਾਹੁੰਦੇ ਸਨ ਪਰ ਕਿਸੇ ਵਜ੍ਹਾ ਨਾਲ ਗੱਲ ਨਾ ਬਣੀ।


Tags: Hrithik RoshanMrunal Thakursuper-30Aamir Khanਰਿਤਿਕ ਮ੍ਰਿਣਾਲ ਠਾਕੁਰਸੁਪਰ-30ਆਮੀਰ ਖਾਨ