ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਨੇ ਬੀਤੇ ਦਿਨ ਆਪਣਾ 44ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਇਸ ਖਾਸ ਮੌਕੇ ਨੂੰ ਉਨ੍ਹਾਂ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਨੇ ਹੋਰ ਜ਼ਿਆਦਾ ਖਾਸ ਬਣਾਇਆ। ਦਰਸਅਲ, ਜਨਮਦਿਨ ਮੌਕੇ ਸ਼ਾਮ ਨੂੰ ਸੁਜ਼ੈਨ ਵਲੋਂ ਡਿਨਰ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਰਿਤਿਕ ਸਮੇਤ ਕਈ ਕਰੀਬੀ ਪਹੁੰਚੇ।
ਸੁਜ਼ੈਨ ਨੇ ਰਿਤਿਕ ਨੂੰ ਇੰਸਟਾਗ੍ਰਾਮ 'ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ, ''ਹਮੇਸ਼ਾ ਤੁਸੀਂ ਮੇਰੇ ਜੀਵਨ 'ਚ ਸੂਰਜ ਦੀ ਤਰ੍ਹਾਂ ਰਹੋਗੇ ਮੇਰੀ ਜ਼ਿੰਦਗੀ...ਹੈਪੀ ਬਰਥਡੇ, ਹਮੇਸ਼ਾ ਹਸਦੇ ਰਹੋ ਅਤੇ ਹਮੇਸ਼ਾ ਆਪਣੀ ਰੋਸ਼ਨ ਬਿਖੇਰਦੇ ਰਹੋ''।
ਸੁਜ਼ੈਨ ਅਤੇ ਰਿਤਿਕ ਕਾਫੀ ਸਮੇਂ ਪਹਿਲਾਂ ਇਕ ਦੂਜੇ ਤੋਂ ਵੱਖ ਹੋ ਚੁੱਕੇ ਸਨ ਪਰ ਤਸਵੀਰਾਂ ਇਹ ਬਿਆਨ ਕਰ ਰਹੀਆਂ ਹਨ ਕਿ ਇਨ੍ਹਾਂ ਦੋਵਾਂ ਵਿਚਕਾਰ ਹੋਏ ਗੁੱਸੇ-ਗਿਲੇ ਨੂੰ ਭੁਲਾ ਚੁੱਕੇ ਹਨ। ਇਹ ਤਸਵੀਰਾਂ ਉਦੋਂ ਲਈਆਂ ਗਈਆਂ ਜਦੋਂ ਡਿਨਰ ਤੋਂ ਰੈਸਟੋਰੈਂਟ ਦੇ ਬਾਹਰ ਸਭ ਲੋਕ ਮੌਜੂਦ ਨਜ਼ਰ ਆਏ।
ਸੁਜ਼ੈਨ ਦਾ ਭਰਾ ਤੇ ਬਾਲੀਵੁੱਡ ਅਭਿਨੇਤਾ ਜ਼ਾਇਦ ਖਾਨ
ਕੁਣਾਲ ਕਪੂਰ ਪਤਨੀ ਨੈਨਾ ਨਾਲ ਪਹੁੰਚੇ।
ਮਲਾਇਕਾ ਪਾਰੇਖ
ਗੋਲਡੀ ਬਹਿਲ ਅਤੇ ਸੋਨਾਲੀ ਬੇਂਦਰੇ