FacebookTwitterg+Mail

10 ਸਾਲ ਬਾਅਦ ਸਾਹਮਣੇ ਆਇਆ ਰਿਤਿਕ-ਐਸ਼ ਦੀ 'ਜੋਧਾ ਅਕਬਰ' ਦਾ ਪੋਸਟਰ

hrithik roshan
16 February, 2018 09:15:39 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਅਤੇ ਅਦਾਕਾਰਾ ਐਸ਼ਵਰਿਆ ਰਾਏ ਦੀ ਫਿਲਮ ਜੋਧਾ ਅਕਬਰ 15 ਫਰਵਰੀ 2008 'ਚ ਰਿਲੀਜ਼ ਹੋਈ ਸੀ ਅਤੇ ਅੱਜ ਫਿਲਮ ਨੂੰ ਰਿਲੀਜ਼ ਹੋਏ ਪੂਰੇ 10 ਸਾਲ ਹੋ ਚੁੱਕੇ ਹਨ। ਫਿਲਮ ਵਿਚ ਰਿਤਿਕ ਰੋਸ਼ਨ ਅਤੇ ਐਸ਼ਵਰਿਆ ਰਾਏ ਲੀਡ ਰੋਲ 'ਚ ਨਜ਼ਰ  ਆਏ ਸਨ।
ਇਸ ਮੌਕੇ 'ਤੇ ਫਿਲਮਕਾਰ ਆਸ਼ੂਤੋਸ਼ ਗੋਵਾਰੀਕਰ ਦਾ ਕਹਿਣਾ ਹੈ ਕਿ ਇਹ ਇਕ ਖੁਸ਼ਨੁਮਾ ਅਹਿਸਾਸ ਹੈ ਕਿ ਫਿਲਮ ਜੋਧਾ ਅਕਬਰ ਹੁਣ ਵੀ ਦਰਸ਼ਕਾਂ ਨੂੰ ਆਕਰਸ਼ਿਤ ਕਰਦੀ ਹੈ। ਆਸ਼ੂਤੋਸ਼ ਗੋਵਾਰੀਕਰ ਨੇ ਫਿਲਮ ਦੇ ਰਿਤਿਕ ਰੋਸ਼ਨ ਅਤੇ ਐਸ਼ਵਰਿਆ ਰਾਏ ਦੇ ਇੱਕ ਰਿਲੀਜ਼ ਨਾ ਹੋਏ ਪੋਸਟਰ ਨੂੰ ਟਵੀਟ ਕੀਤਾ। ਪੋਸਟਰ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ,''ਇਹ ਅਸਲ ਵਿਚ ਇਕ ਖੁਸ਼ਨੁਮਾ ਅਹਿਸਾਸ ਹੈ ਕਿ ਫਿਲਮ 'ਜੋਧਾ ਅਕਬਰ' ਅੱਜ ਵੀ ਦਰਸ਼ਕਾਂ ਨੂੰ ਆਕਰਸ਼ਿਤ ਕਰਦੀ ਹੈ। ਨਾ ਸਿਰਫ ਭਾਰਤ 'ਚ ਸਗੋਂ ਵਿਦੇਸ਼ਾਂ 'ਚ ਵੀ। ਮੈਂ ਇੰਨਾ ਪਿਆਰ ਲੁਟਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਹਾਡੇ ਨਾਲ ਇਕ ਰਿਲੀਜ਼ ਨਾ ਹੋਏ ਪੋਸਟਰ ਨੂੰ ਸਾਂਝਾ ਕਰ ਰਿਹਾ ਹਾਂ। 'ਜੋਧਾ ਅਕਬਰ' ਦੇ ਦਸ ਸਾਲ।''


15 ਫਰਵਰੀ ਸਾਲ 2008 ਰਿਲੀਜ਼ ਹੋਈ ਇਹ ਫਿਲਮ ਲੋਕਾਂ ਨੂੰ ਕਾਫੀ ਪਸੰਦ ਆਈ ਸੀ। ਇਹ ਫਿਲਮ ਆਸ਼ੂਤੋਸ਼ ਦੀ ਮਸ਼ਹੂਰ ਫਿਲਮਾਂ 'ਚੋਂ ਇਕ ਹੈ।


Tags: Hrithik RoshanAishwarya Rai Bachchan Jodhaa AkbarPoster

Edited By

Manju

Manju is News Editor at Jagbani.