FacebookTwitterg+Mail

ਸੁਜ਼ੈਨ ਨੂੰ ਛੱਡ ਕੌਣ ਹੈ ਉਹ ਖਾਸ ਮਹਿਲਾ, ਜਿਸ ਲਈ ਰਿਤਿਕ ਨੇ ਖਰੀਦੀਆਂ ਬਨਾਰਸੀ ਸਾੜ੍ਹੀਆਂ?

hrithik roshan
12 March, 2018 05:22:31 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਸੁਪਰ 30' ਦੀ ਸ਼ੂਟਿੰਗ ਬਨਾਰਸ 'ਚ ਕਰ ਰਹੇ ਹਨ ਪਰ ਸ਼ੂਟਿੰਗ ਦੇ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਰਿਤਿਕ ਬਨਾਰਸ ਦੀਆਂ ਗਲੀਆਂ 'ਚ ਸਾੜ੍ਹੀਆਂ ਵੀ ਖਰੀਦ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਬਨਾਰਸੀ ਸਾੜ੍ਹੀਆਂ ਆਪਣੀ ਜ਼ਿੰਦਗੀ ਦੀ ਸਪੈਸ਼ਲ ਲੇਡੀਜ਼ ਲਈ ਖਰੀਦੀਆਂ ਹਨ।

Punjabi Bollywood Tadka

ਜੇਕਰ ਤੁਹਾਡਾ ਇਸ਼ਾਰਾ ਰਿਤਿਕ ਦੀ ਸਾਬਕਾ ਪਤਨੀ ਸੁਜ਼ੈਨ ਵੱਲ ਹੈ ਤਾਂ ਇੱਥੇ ਤੁਸੀਂ ਗਲਤ ਹੋ। ਇਹ ਦੋ ਖਾਸ ਲੇਡੀਜ਼ ਹੋਰ ਕੋਈ ਨਹੀਂ ਰਿਤਿਕ ਦੀ ਮਾਂ ਤੇ ਭੈਣ ਹਨ, ਜੋ ਰਿਤਿਕ ਦੇ ਬੇਹੱਦ ਕਰੀਬ ਹਨ। ਅਜਿਹੇ 'ਚ ਸਮਾਂ ਕੱਢ ਕੇ ਰਿਤਿਕ ਨੇ ਬਨਾਰਸ ਜਾ ਕੇ ਉਨ੍ਹਾਂ ਲਈ ਖਾਸ ਸ਼ਾਪਿੰਗ ਕੀਤੀ ਹੈ। ਦੱਸ ਦੇਈਏ ਕਿ ਬੀਤੇ ਕੁਝ ਦਿਨਾਂ ਤੋਂ ਰਿਤਿਕ ਦੀ ਫਿਲਮ ਦੇ ਰੋਲ ਨੂੰ ਲੈ ਕੇ ਕਈ ਤਸਵੀਰਾਂ ਇੰਟਰਨੈੱਟ 'ਤੇ ਪਹਿਲਾਂ ਹੀ ਵਾਇਰਲ ਹੋ ਚੁੱਕੀਆਂ ਹਨ।

Punjabi Bollywood Tadka

ਪਿਛਲੇ ਦਿਨੀਂ  ਜੈਪੁਰ 'ਚ ਰਿਤਿਕ ਰੋਸ਼ਨ ਦੇ ਪਾਪੜ ਵੇਚਦੇ ਹੋਏ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਫਿਲਮ ਲਈ ਰਿਤਿਕ ਨੇ ਜ਼ਬਰਦਸਤ ਮਿਹਨਤ ਕੀਤੀ ਹੈ। ਆਨੰਦ ਕੁਮਾਰ ਦੀ ਬਾਇਓਪਿਕ 'ਸੁਪਰ 30' 'ਚ ਰਿਤਿਕ ਦਾ ਲੁੱਕ ਹੈਰਾਨ ਕਰਨ ਵਾਲਾ ਹੈ। ਇਸ ਫਿਲਮ ਦਾ ਨਿਰਮਾਣ ਰਿਆਇੰਸ ਐਂਟਰਟੇਨਮੈਂਟ ਅਤੇ ਫੈਂਟਮ ਫਿਲਮਸ ਵਲੋਂ ਕੀਤਾ ਜਾ ਰਿਹਾ ਹੈ।

Punjabi Bollywood Tadka


Tags: Hrithik RoshanSuper 30Sussanne KhanBanaras Saree Anand Kumar

Edited By

Chanda Verma

Chanda Verma is News Editor at Jagbani.