ਮੁੰਬਈ (ਬਿਊਰੋ)— ਰਿਤਿਕ ਰੋਸ਼ਨ ਅਤੇ ਸੁਜ਼ੈਨ ਖਾਨ ਤਲਾਕ ਲੈਣ ਦੇ ਬਾਵਜੂਦ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਕਈ ਮੌਕੇ ਅਜਿਹੇ ਵੀ ਆਏ ਜਦੋਂ ਆਪਸੀ ਵਿਵਾਦ ਨੂੰ ਭੁੱਲ ਕੇ ਬੱਚਿਆਂ ਨਾਲ ਇਕੱਠੇ ਦਿਖਾਈ ਦਿੱਤੇ ਸਨ। ਦੋਵਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਦੇ ਆਪਸੀ ਵਿਵਾਦਾਂ ਦਾ ਅਸਰ ਬੱਚਿਆਂ ਦੇ ਪਾਲਨ ਪੋਸ਼ਨ 'ਤੇ ਨਾ ਪਵੇ। ਅਜਿਹਾ ਹੀ ਬੁੱਧਵਾਰ ਨੂੰ ਦੇਖਣ ਨੂੰ ਮਿਲਿਆ। ਦੋਵੇਂ ਆਪਣੇ ਬੇਟੇ ਰਿਹਾਨ ਦੇ ਜਨਮਦਿਨ ਨੂੰ ਇਕੱਠੇ ਸੈਲੀਬ੍ਰੇਟ ਕਰਦੇ ਨਜ਼ਰ ਆਏ ਸਨ। ਰਿਤਿਕ ਅਤੇ ਸੁਜ਼ੈਨ ਦਾ ਬੇਟਾ ਰਿਹਾਨ 12 ਸਾਲ ਦਾ ਹੋ ਚੁੱਕਿਆ ਹੈ।
ਰਿਤਿਕ ਅਤੇ ਸੁਜ਼ੈਨ ਦੀ ਇਸ ਪਾਰਟੀ 'ਚ ਪਰਿਵਾਰਕ ਮੈਬਰਾਂ ਸਮੇਤ ਕਈ ਕਰੀਬੀ ਦੋਸਤ ਸ਼ਾਮਿਲ ਹੋਏ ਸਨ। ਸੁਜ਼ੈਨ ਨੇ ਬੇਟੇ ਰਿਹਾਨ ਨੂੰ ਵਿਸ਼ ਕਰਦੇ ਹੋਏ ਇੰਸਟਾਗ੍ਰਾਮ 'ਤੇ ਲਿਖਿਆ, ''ਸਭ ਤੋਂ ਖੁਸ਼ਹਾਲ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਮੇਰੇ ਰੇਜਾਨ, ਮੇਰਾ ਪਹਿਲਾ ਜਨਮ ਦਿੱਤਾ ਹੋਇਆ ਮਹਾਨ ਗਿਫਟ, ਮੇਰੀ ਚਮਕੀਲੀ ਕਿਰਣ, ਹਮੇਸ਼ਾ ਹੋਰ ਜ਼ਿਆਦਾ ਚਮਕਦੇ ਰਹੋ।
ਉੱਥੇ ਹੀ ਰਿਤਿਕ ਨੇ ਆਪਣੇ ਬੇਟੇ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦਾ ਸੰਦੇਸ਼ ਖੁਦ ਰਿਤਿਕ ਨੇ ਲਿਖਿਆ ਹੈ। ਇਸ ਵੀਡੀਓ 'ਚ ਰਿਤਿਕ ਕਹਿ ਰਹੇ ਹਨ ਕਿ ਸਾਡੇ ਬੇਟੇ-ਬੇਟੀਆਂ ਅਤੇ ਬਾਕੀ ਬੱਚਿਆਂ ਲਈ, ਡਰ ਤੋਂ ਨਾਲ ਡਰੋ ਉਸ ਤੋਂ ਅੱਗੇ ਵੱਧੋ, ਕੁਝ ਵੱਖਰਾ ਕਰੋ''। ਇਸ ਤੋਂ ਇਲਾਵਾ ਰਿਤਿਕ ਆਪਣੀ ਆਉਣ ਵਾਲੀ ਫਿਲਮ 'ਸੁਪਰ 30' ਦੀ ਸ਼ੂਟਿੰਗ 'ਚ ਬਿਜ਼ੀ ਹਨ।