FacebookTwitterg+Mail

8 ਸਾਲ ਦੀ ਉਮਰ 'ਚ ਜੈਕਸਨ ਦੇ ਗੀਤ 'ਤੇ ਰਿਤਿਕ ਨੇ ਕੀਤਾ ਸੀ ਡਾਂਸ

hrithik roshan
30 April, 2018 11:41:12 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਨੇ ਅਭਿਨੈ ਤੋਂ ਇਲਾਵਾ ਆਪਣੇ ਡਾਂਸ ਨਾਲ ਵੀ ਲੋਕਾਂ ਨੂੰ ਦੀਵਾਨਾ ਬਣਾਇਆ ਹੈ। ਉਨ੍ਹਾਂ ਨੂੰ ਬਾਲੀਵੁੱਡ ਦਾ ਸਭ ਤੋਂ ਬਿਹਤਰੀਨ ਡਾਂਸਰ ਮੰਨਿਆ ਜਾਂਦਾ ਹੈ। ਹਾਲ ਹੀ 'ਚ ਰਿਤਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਚਪਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਮਾਤਾ-ਪਿਤਾ ਸਾਹਮਣੇ ਮਾਈਕਲ ਜੈਕਸਨ ਸਟਾਇਲ 'ਚ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਕੈਪਸ਼ਨ 'ਚ ਲਿਖਿਆ ਹੈ- 1982 'ਚ ਮਾਈਕਲ ਜੈਕਸਨ ਦਾ ਥ੍ਰਿਲਰ ਬਸ ਰਿਲੀਜ਼ ਹੋਇਆ ਸੀ ਅਤੇ ਉੱਥੇ 8 ਸਾਲ ਦਾ ਇਕ ਬੱਚਾ ਡਾਂਸ ਕਰ ਰਿਹਾ ਹੈ, ਮੇਰੇ ਮਾਤਾ-ਪਿਤਾ ਲਈ ਉਸ ਦਿਨ ਮੈਂ ਕਿਸੇ ਮਾਈਕਲ ਜੈਕਸਨ ਤੋਂ ਘੱਟ ਨਹੀਂ ਸੀ।
8 ਸਾਲ ਦੇ ਰਿਤਿਕ ਦਾ ਡਾਂਸ ਦੇਖ ਕੇ ਰਾਕੇਸ਼ ਰੋਸ਼ਨ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਤੇ ਉੱਥੇ ਹੀ ਮਾਂ ਪਿੰਕੀ ਤਾੜੀਆਂ ਵਜਾ ਕੇ ਰਿਤਿਕ ਦਾ ਹੌਸਲਾ ਵਧਾ ਰਹੀ ਹੈ। ਤਸਵੀਰ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਰਿਤਿਕ 'ਚ ਡਾਂਸ ਦੀ ਦਿਲਚਸਪੀ ਬਚਪਨ ਤੋਂ ਹੀ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਰਿਤਿਕ ਆਪਣੀ ਆਉਣ ਵਾਲੀ ਫਿਲਮ 'ਸੁਪਰ 30' ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਹ ਫਿਲਮ ਬਿਹਾਰ ਦੇ ਰਹਿਣ ਵਾਲੇ 'ਸੁਪਰ 30' ਦੇ ਸੰਸਥਾਪਕ ਆਨੰਦ ਕੁਮਾਰ ਦੇ ਜੀਵਨ 'ਤੇ ਆਧਾਰਿਤ ਹੈ। ਇਹ ਫਿਲਮ 2019 'ਚ ਰਿਲੀਜ਼ ਹੋਵੇਗੀ।


Tags: Hrithik Roshan Rakesh Roshan Pinky Roshan Michael Jackson Dance Bollywood Actor

Edited By

Kapil Kumar

Kapil Kumar is News Editor at Jagbani.