FacebookTwitterg+Mail

ਸਾਬਕਾ ਪਤਨੀ ਅਤੇ ਬੱਚਿਆਂ ਨਾਲ ਫਿਲਮ ਦੇਖਣ ਪਹੁੰਚੇ ਰਿਤਿਕ

hrithik roshan
01 May, 2018 02:22:09 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਆਨੰਦ ਕੁਮਾਰ ਦੀ ਬਾਇਓਪਿਕ 'ਸੁਪਰ 30' ਦੀ ਸ਼ੂਟਿੰਗ 'ਚ ਬਿਜ਼ੀ ਹਨ। ਹਾਲ ਹੀ 'ਚ ਫਿਲਮ ਦੀ ਸ਼ੂਟਿੰਗ ਤੋਂ ਬ੍ਰੇਕ ਲੈ ਕੇ ਰਿਤਿਕ ਆਪਣੇ ਪਰਿਵਾਰ ਨਾਲ ਫਿਲਮ ਦੇਖਣ ਪਹੁੰਚੇ।

Punjabi Bollywood Tadka
ਦਰਸਅਲ, ਰਿਤਿਕ ਆਪਣੀ ਸਾਬਕਾ ਪਤਨੀ ਸੁਜ਼ੈਨ ਖਾਨ ਅਤੇ ਦੋਵੇਂ ਬੇਟਿਆਂ ਰਿਹਾਨ ਅਤੇ ਰਿਧਾਨ ਨਾਲ ਹਾਲੀਵੁੱਡ ਫਿਲਮ 'ਅਵੈਜਰਸ : ਇਨਫਿਨੀਟੀ ਵਾਰ' ਦੇਖਣ ਪਹੁੰਚੇ ਸਨ। ਇਸ ਦੌਰਾਨ ਰਿਤਿਕ ਆਪਣੇ 'ਸੁਪਰ 30' ਦੇ ਲੁੱਕ 'ਚ ਦਿਖਾਈ ਦਿੱਤੇ। ਇਸ ਤੋਂ ਇਲਾਵਾ ਪਿਤਾ ਰਾਕੇਸ਼ ਰੋਸ਼ਨ ਵੀ ਜੁਹੂ ਸਥਿਤ ਪੀ. ਵੀ. ਆਰ. 'ਚ ਉਨ੍ਹਾਂ ਨਾਲ ਦੇਖਿਆ ਗਿਆ।

Punjabi Bollywood Tadka
ਦੱਸਣਯੋਗ ਹੈ ਕਿ 'ਸੁਪਰ 30' ਲਈ ਰਿਤਿਕ ਨੇ ਆਪਣੇ ਲੁੱਕ 'ਚ ਕਾਫੀ ਬਦਲਾਅ ਕੀਤਾ ਹੈ। ਫਿਲਮ ਦਾ ਨਿਰਦੇਸ਼ਨ ਵਿਕਾਸ਼ ਬਹਿਲ ਕਰ ਰਹੇ ਹਨ, ਉੱਥੇ ਹੀ ਫੈਂਟਮ ਅਤੇ ਰਿਲਾਇੰਸ ਐਂਟਰਟੇਨਮੈਂਟ ਮਿਲ ਕੇ ਇਸਨੂੰ ਪ੍ਰੋਡਿਊਸ ਕਰ ਰਿਹਾ ਹੈ। ਇਹ ਫਿਲਮ 23 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Hrithik Roshan Sunaina Roshan Rakesh Roshan Avengers: Infinity War Super 30 Bollywood Actor

Edited By

Kapil Kumar

Kapil Kumar is News Editor at Jagbani.