FacebookTwitterg+Mail

ਜਾਨਵਰਾਂ ਲਈ ਆਪਣੀ ਸੁਪਰਹੀਰੋ ਵਾਲੀ ਜੈਕਟ ਨੀਲਾਮ ਕਰਨਗੇ ਰਿਤਿਕ ਰੋਸ਼ਨ

hrithik roshan
01 May, 2018 05:06:10 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਰਿਤਿਕ ਰੋਸ਼ਨ 'ਕ੍ਰਿਸ਼' ਫਿਲਮ 'ਚ ਪਾ ਚੁੱਕੀ ਆਪਣੀ ਸੁਪਰਹੀਰੋ ਵਾਲੀ ਜੈਕਟ ਨੂੰ ਨੀਲਾਮ ਕਰਨਾ ਚਾਹੁੰਦੇ ਹਨ। ਰਿਤਿਕ ਰੋਸ਼ਨ ਦੀ ਫਿਲਮ 'ਕ੍ਰਿਸ਼' 2006 'ਚ ਆਈ ਸੀ। ਇਹ ਫਿਲਮ 2003 'ਚ ਆਈ ਫਿਲਮ 'ਕੋਈ ਮਿਲ ਗਿਆ' ਦਾ ਸੀਕਵਲ ਸੀ। ਇਸ ਤੋਂ ਬਾਅਦ 2013 'ਚ 'ਕ੍ਰਿਸ਼ 3' ਆਈ ਸੀ। ਉਨ੍ਹਾਂ ਨੇ ਟਵਿਟਰ 'ਤੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ, ''ਮੇਰੀ ਫਿਲਮ 'ਕ੍ਰਿਸ਼' ਦੀ ਸੁਪਰਹੀਰੋ ਵਾਲੀ ਜੈਕਟ ਆਨਲਾਈਨ ਨੀਲਾਮ ਹੋਣ ਜਾ ਰਹੀ ਹੈ। ਇਹ ਨੀਲਾਮੀ ਚੈਰਿਟੀ ਲਈ ਹੋਵੇਗੀ। ਇਹ ਨੀਲਾਮੀ ਮੇਰੇ ਲਈ ਇਸ ਲਈ ਖਾਸ ਹੈ ਕਿਉਂਕਿ ਇਹ ਕੰਮ ਮੈਂ ਜਾਨਵਰਾਂ ਦੇ ਵੈਲਫੇਅਰ ਲਈ ਕਰਨ ਜਾ ਰਿਹਾ ਹਾਂ। ਉਨ੍ਹਾਂ ਨੇ ਦੱਸਿਆ ਕਿ ਇਹ ਨੀਲਾਮੀ 1 ਜੂਨ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਰਿਤਿਕ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਸੁਪਰ 30' ਦੀ ਸ਼ੂਟਿੰਗ 'ਚ ਬਿਜ਼ੀ ਹਨ। 

Punjabi Bollywood Tadka
ਰਿਤਿਕ ਦੀ ਆਉਣ ਵਾਲੀ ਫਿਲਮ 'ਸੁਪਰ 30' ਬਿਹਾਰ ਦੇ ਆਨੰਦ ਕੁਮਾਰ ਦੀ ਲਾਈਫ 'ਤੇ ਆਧਾਰਿਤ ਹੈ। ਆਨੰਦ ਉਨ੍ਹਾਂ ਬੱਚਿਆਂ ਦੀ ਮਦਦ ਕਰਦੇ ਹਨ, ਜੋ ਆਪਣੀ ਪੜ੍ਹਾਈ ਦਾ ਖਰਚ ਨਹੀਂ ਚੁੱਕ ਪਾਉਂਦੇ। ਨਿਰਦੇਸ਼ਕ ਵਿਕਾਸ ਬਹਿਲ ਦੀ ਇਹ ਫਿਲਮ 25 ਜਨਵਰੀ 2019 ਨੂੰ ਰਿਲੀਜ਼ ਹੋਵੇਗੀ। ਫਿਲਮ 'ਚ ਰਿਤਿਕ ਨਾਲ ਮ੍ਰਿਣਾਲ ਠਾਕੁਰ ਲੀਡ ਰੋਲ 'ਚ ਹੈ।


Tags: Hrithik RoshanSuperhero Jacket TwitterKrrishAuctionVikas BahlSuper 30Mrunal Thakur

Edited By

Chanda Verma

Chanda Verma is News Editor at Jagbani.