FacebookTwitterg+Mail

'ਸੁਪਰ 30' ਦੇ ਸੈੱਟ ਤੋਂ ਰਿਤਿਕ ਦੀ ਇਕ ਹੋਰ ਤਸਵੀਰ ਵਾਇਰਲ

hrithik roshan
18 May, 2018 11:45:46 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੁਪਰ 30' ਦੀ ਸ਼ੂਟਿੰਗ 'ਚ ਬਿਜ਼ੀ ਹਨ। ਹਾਲ ਹੀ 'ਚ ਫਿਲਮ ਸੈੱਟ ਤੋਂ ਰਿਤਿਕ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਅਭਿਨੇਤਾ ਵਰਿੰਦਰ ਸਕਸੈਨਾ ਨਾਲ ਦਿਖਾਈ ਦੇ ਰਹੇ ਹਨ। ਇਸ ਤਸਵੀਰ 'ਚ ਰਿਤਿਕ ਨੇ ਟ੍ਰਾਊਜ਼ਰ, ਹਾਫ ਸ਼ਰਟ ਅਤੇ ਹਾਫ ਸਵੈਟਰ ਪਹਿਨਿਆ ਹੋਇਆ ਹੈ। ਰਿਤਿਕ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਫਿਲਮ ਸੈੱਟ ਤੋਂ ਰਿਤਿਕ ਦਾ ਲੁੱਕ ਵਾਇਰਲ ਹੋ ਚੁੱਕਿਆ ਹੈ।

ਦੱਸਣਯੋਗ ਹੈ ਕਿ 'ਸੁਪਰ 30' ਦਾ ਨਿਰਦੇਸ਼ਨ ਵਿਕਾਸ ਬਹਿਲ ਕਰ ਰਹੇ ਹਨ। ਫੈਂਟਮ ਅਤੇ ਰਿਲਾਇੰਸ ਐਂਟਰਟੇਨਮੈਂਟ ਮਿਲ ਕੇ ਇਸਨੂੰ ਪ੍ਰੋਡਿਊਸ ਕਰ ਰਹੇ ਹਨ। ਇਹ ਫਿਲਮ ਬਿਹਾਰ ਦੇ ਰਹਿਣ ਵਾਲੇ 'ਸੁਪਰ 30' ਦੇ ਸੰਸਥਾਪਕ ਆਨੰਦ ਕੁਮਾਰ ਦੇ ਜੀਵਨ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇਹ ਫਿਲਮ ਸਾਲ 2018 'ਚ 23 ਨਵੰਬਰ ਨੂੰ ਰਿਲੀਜ਼ ਹੋਵੇਗੀ।


Tags: Hrithik Roshan Super 30 Viral Anand Kumar Film Set Bollywood Actor

Edited By

Kapil Kumar

Kapil Kumar is News Editor at Jagbani.