ਮੁੰਬਈ (ਬਿਊਰੋ)— ਆਖਿਰ ਕੀ ਵਜ੍ਹਾ ਸੀ ਕਿ ਰਿਤਿਕ ਰੌਸ਼ਨ ਨੇ ਆਪਣੀ ਸਾਲਾਂ ਪੁਰਾਣੀ ਮੈਨੇਜਰ ਅੰਜਲੀ ਅਥਾ ਨਾਲ ਰਿਸ਼ਤਾ ਤੋੜ ਲਿਆ। ਅੱਜ ਦੀ ਤਰੀਕ 'ਚ ਬਾਲੀਵੁੱਡ ਇੰਡਸਟਰੀ 'ਚ ਹਰ ਸਿਤਾਰੇ ਦਾ ਕੰਮਕਾਜ ਸੰਭਾਲਣ ਲਈ ਮੈਨੇਜਰ ਦਾ ਰੋਲ ਬੇਹੱਦ ਅਹਿਮ ਹੁੰਦਾ ਹੈ। ਮੈਨੇਜਰ ਐਕਟਰ, ਇੰਡਸਟਰੀ ਅਤੇ ਫਿਲਮਾਂ ਨਾਲ ਜੁੜੇ ਲੋਕਾਂ ਵਿਚਕਾਰ ਦਾ ਇਕ ਅਹਿਮ ਸ਼ਖਸ ਹੁੰਦਾ ਹੈ।
ਸ਼ੂਟਿੰਗ ਦੀ ਡੇਟਸ ਤੋਂ ਲੈ ਕੇ ਸਿਤਾਰਿਆਂ ਦੀ ਫੀਸ ਅਤੇ ਸਿਤਾਰਿਆਂ ਦੀਆਂ ਬਾਕੀ ਜ਼ਰੂਰਤਾਂ 'ਤੇ ਮੈਨੇਜਰ ਦੀ ਪਕੜ ਹੁੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਸਿਤਾਰਿਆਂ ਦੀ ਵੱਧਦੀ ਪ੍ਰੋਫੈਸ਼ਨਲਿਜ਼ਮ ਦੇ ਚੱਲਦੇ ਮੈਨੇਜਰ ਦੀ ਅਹਿਮੀਅਤ ਕਾਫੀ ਵੱਧ ਗਈ ਹੈ। ਅਜਿਹੇ 'ਚ ਅੱਜਕਲ ਕੋਈ ਵੀ ਸਿਤਾਰਾ ਮੈਨਜਰ ਤੋਂ ਕੰਸਲਟ ਕੀਤੇ ਬਿਨਾਂ ਅਤੇ ਮਦਦ ਲਏ ਬਿਨਾਂ ਕੋਈ ਕੰਮ ਨਹੀਂ ਕਰਦਾ ਹੈ।
ਰਿਤਿਕ ਰੋਸ਼ਨ ਨੂੰ ਵੀ ਆਪਣੀ ਮੈਨੇਜਰ ਅੰਜਲੀ ਅਥਾ 'ਤੇ ਕਾਫੀ ਭਰੋਸਾ ਸੀ ਅਤੇ ਉਹ ਰਿਤਿਕ ਦੇ ਡੇਲੀ ਵਰਕ ਕਮਿਟਮੈਂਟਸ ਅਤੇ ਰੂਟੀਨ ਦਾ ਅਹਿਮ ਹਿੱਸਾ ਵੀ ਸੀ ਪਰ ਇਕ ਦਿਨ ਕੁਝ ਅਜਿਹਾ ਹੋਇਆ ਕਿ ਰਿਤਿਕ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਅੰਜਲੀ ਨੂੰ ਆਪਣਾ ਕੰਮਕਾਜ ਸੰਭਾਲਣ ਤੋਂ ਇਨਕਾਰ ਕਰ ਦਿੱਤਾ। ਅੱਗੇ ਦੀ ਕਹਾਣੀ ਦੱਸਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਰਿਤਿਕ ਦੀ ਅੰਜਲੀ ਨਾਲ ਇਹ ਨਾਰਾਜ਼ਗੀ ਨਜਾਇਜ਼ ਨਹੀਂ ਸੀ।
ਰਿਤਿਕ ਰੋਸ਼ਨ ਨਿਰਦੇਸ਼ਕ ਆਸ਼ੂਤੋਸ਼ ਗੋਵਾਰਿਕਰ ਨਾਲ 2 ਫਿਲਮਾਂ 'ਜੋਧਾ ਅਕਬਰ' ਅਤੇ 'ਮੋਹਿੰਜੋ ਦਾਰੋ' 'ਚ ਕੰਮ ਕਰ ਚੁੱਕੇ ਹਨ ਅਤੇ ਦੋਵੇਂ ਬਹੁਤ ਹੀ ਚੰਗੇ ਦੋਸਤ ਮੰਨੇ ਜਾਂਦੇ ਹਨ। ਸੂਤਰਾਂ ਮੁਤਾਬਕ ਅਜਿਹੇ 'ਚ ਇਕ ਦਿਨ ਰਿਤਿਕ ਰੋਸ਼ਨ ਨੇ ਆਸ਼ੂਤੋਸ਼ ਗੋਵਾਰਿਕਰ ਨੂੰ ਸੋਨੇ ਦੇ 21 ਸਿੱਕੇ ਤੋਹਫੇ ਦੇ ਰੂਪ 'ਚ ਭੇਜੇ।
ਆਸ਼ੂਤੋਸ਼ ਗੋਵਾਰਿਕਰ, ਰਿਤਿਕ ਦੇ ਇਸ ਤੋਹਫੇ ਤੋਂ ਬੇਹੱਦ ਖੁਸ਼ ਹੋਏ ਅਤੇ ਉਨ੍ਹਾਂ ਨੇ ਇਸ ਦਾ ਧੰਨਵਾਦ ਕਹਿਣ ਲਈ ਰਿਤਿਕ ਨੂੰ ਫੋਨ ਕੀਤਾ ਅਤੇ 11 ਸੋਨੇ ਦੇ ਸਿੱਕੇ ਭੇਜਣ ਲਈ ਧੰਨਵਾਦ ਕਿਹਾ। ਰਿਤਿਕ ਨੂੰ ਯਾਦ ਆਇਆ ਕਿ ਉਨ੍ਹਾਂ ਨੇ ਅੰਜਲੀ ਰਾਹੀਂ 11 ਨਹੀਂ ਬਲਕਿ 21 ਸੋਨੇ ਦੇ ਸਿੱਕੇ ਭੇਜੇ ਸਨ। ਮਾਮਲਾ ਸਾਫ ਸੀ ਕਿ 10 ਸਿੱਕੇ ਅੰਜਲੀ ਨੇ ਆਪਣੇ ਕੋਲ ਰੱਖ ਲਏ ਸਨ ਅਤੇ ਗੋਵਾਰਿਕਰ ਕੋਲ ਸਿਰਫ 11 ਸਿੱਕੇ ਹੀ ਪਹੁੰਚਾਏ ਸਨ।
ਖਬਰਾਂ ਮੁਤਾਬਕ ਅਜਿਹੇ 'ਚ ਰਿਤਿਕ ਦੇ ਗੁੱਸੇ ਦਾ ਆਸਮਾਨ ਛੂੰਹਣਾ ਲਾਜ਼ਮੀ ਸੀ। ਉਨ੍ਹਾਂ ਨੇ ਤੁਰੰਤ ਅੰਜਲੀ ਨੂੰ ਫੋਨ ਕੀਤਾ ਅਤੇ ਖੂਬ ਖਰੀਆਂ-ਖੋਟੀਆਂ ਸੁਣਾਈਆਂ। ਇਸ ਤੋਂ ਬਾਅਦ ਉਸ ਨੂੰ ਰਿਤਿਕ ਨੇ ਮੈਨੇਜਰ ਦੀ ਪੋਸਟ ਨੂੰ ਮੁਕਤ ਕਰ ਦਿੱਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰਿਤਿਕ ਦੇ ਨਿਕਾਲੇ ਜਾਣ ਤੋਂ ਬਾਅਦ ਅੰਜਲੀ ਨੇ ਕੰਗਨਾ ਰਣੌਤ ਨੂੰ ਬਤੌਰ ਮੈਨੇਜਰ ਜੁਆਈਨ ਕੀਤਾ ਹੈ।