FacebookTwitterg+Mail

Pics : ਕੈਮਰਾ ਦੇਖਦੇ ਹੀ ਰਿਤਿਕ ਨੇ ਲੁਕਾਇਆ ਚਿਹਰਾ, ਅਜਿਹਾ ਹੈ 'ਸੁਪਰ 30' 'ਚ ਲੁੱਕ

hrithik roshan
10 August, 2018 01:53:11 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਆਪਣੀ ਆਗਾਮੀ ਫਿਲਮ 'ਸੁਪਰ 30' ਦੀ ਸ਼ੂਟਿੰਗ 'ਚ ਬਿਜ਼ੀ ਹਨ। ਹਾਲ ਹੀ 'ਚ ਰਿਤਿਕ ਰੋਸ਼ਨ ਨੂੰ ਮੁੰਬਈ ਦੇ ਇਕ ਸਟੂਡੀਓ 'ਚ ਸ਼ੂਟਿੰਗ ਕਰਦਿਆਂ ਦੇਖਿਆ ਪਰ ਜਿਵੇਂ ਹੀ ਉਨ੍ਹਾਂ ਦੀ ਨਜ਼ਰ ਕੈਮਰੇ 'ਤੇ ਪਈ, ਉਨ੍ਹਾਂ ਆਪਣਾ ਚਿਹਰਾ ਲੁਕਾ ਲਿਆ।

Punjabi Bollywood Tadka
ਇਸ ਫਿਲਮ ਲਈ ਰਿਤਿਕ ਨੇ ਆਪਣਾ ਕਾਫੀ ਭਾਰ ਘਟਾਇਆ ਹੈ। ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਜਿਸ 'ਚ ਉਨ੍ਹਾਂ ਦੇ ਲੁੱਕ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ।

Punjabi Bollywood Tadka
ਦੱਸਣਯੋਗ ਹੈ ਕਿ 'ਸੁਪਰ 30' 'ਚ ਰਿਤਿਕ ਪਟਨਾ ਦੇ ਮਸ਼ਹੂਰ ਅਧਿਆਪਕ ਆਨੰਦ ਕੁਮਾਰ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਸਮਝਨ ਲਈ ਉਨ੍ਹਾਂ ਸਖਤ ਮਿਹਨਤ ਕੀਤੀ, ਜੋ ਸੈੱਟ ਤੋਂ ਆਈਆਂ ਤਸਵੀਰਾਂ ਤੋਂ ਸਾਫ ਜ਼ਾਹਿਰ ਹੁੰਦਾ ਹੈ। ਇਸ ਤੋਂ ਇਲਾਵਾ ਇਹ ਫਿਲਮ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Hrithik Roshan Super 30 Anand Kumar Camera Viral Bollywood Actor

Edited By

Kapil Kumar

Kapil Kumar is News Editor at Jagbani.