FacebookTwitterg+Mail

ਕੇਰਲ 'ਚ ਹੜ੍ਹ ਪੀੜੀਤਾਂ ਦੀ ਮਦਦ ਲਈ ਅੱਗੇ ਆਏ ਰਿਤਿਕ ਰੋਸ਼ਨ

hrithik roshan
19 August, 2018 03:39:15 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਰਿਤਿਕ ਰੋਸ਼ਨ ਕੇਰਲ 'ਚ ਹੜ੍ਹ ਪੀੜੀਤਾਂ ਦੀ ਮਦਦ ਲਈ ਅੱਗੇ ਆਏ ਹਨ। ਹਾਲ ਹੀ 'ਚ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨੂੰ ਉਨ੍ਹਾਂ ਦੀ ਮਦਦ ਲਈ ਬੇਨਤੀ ਕੀਤੀ ਹੈ। ਦਰਸਅਲ, ਇਸ ਸਮੇਂ ਕੇਰਲ ਰਾਜ ਹੜ੍ਹ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਸਮੇਂ ਬਹੁਤ ਸਾਰੀਆਂ ਗੈਰ-ਸਰਕਾਰੀ ਸੰਸਥਾਵਾਂ ਹੜ੍ਹ ਪੀੜੀਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਕੇਰਲ 'ਚ ਹੜ੍ਹ ਪੀੜੀਤਾਂ ਦਾ ਸਮਰਥਨ ਕਰਦੇ ਹੋਏ ਰਿਤਿਕ ਨੇ ਲਿਖਿਆ, ''ਕੇਰਲ 'ਚ ਸਥਿਤੀ ਬੇਹੱਦ ਗੰਭੀਰ ਹੈ, ਮਦਦ ਦੀ ਲੋੜ ਹੈ, ਸਾਨੂੰ ਅੱਗੇ ਆ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ। ਕੇਰਲ 'ਚ ਸਾਡੇ ਦੋਸਤਾਂ ਨੂੰ ਫਿਲਹਾਲ ਸਾਡੀ ਜ਼ਰੂਰਤ ਹੈ, ਮੈਂ ਇਸ 'ਚ ਯੋਗਦਾਨ ਦਿੱਤਾ ਹੈ ਅਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਸਮਰਥਾ ਅਨੁਸਾਰ ਮਦਦ ਕਰੋ #Kerela Flood Relief''।


ਰਿਤਿਕ ਨੇ ਕੇਰਲ 'ਚ ਹੜ੍ਹ ਪੀੜੀਤਾਂ ਨੂੰ ਆਪਣਾ ਸਮਰਥਨ ਦੇਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਉੱਥੇ ਹੀ ਇਸ ਰਾਹੀਂ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਵਿਚਕਾਰ ਜਾਗਰੁਕਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਰਿਤਿਕ ਜਲਦ ਹੀ ਫਿਲਮ 'ਸੁਪਰ 30' 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Hrithik Roshan Instagram Super 30 Kerala Flood Bollywood Actor

Edited By

Kapil Kumar

Kapil Kumar is News Editor at Jagbani.