FacebookTwitterg+Mail

ਰਿਤਿਕ ਤੋਂ ਬਾਅਦ ਹੜ੍ਹ ਪੀੜੀਤਾਂ ਦੀ ਮਦਦ ਲਈ ਅੱਗੇ ਆਏ ਸ਼ਾਹਰੁਖ-ਅਕਸ਼ੈ

hrithik roshan
19 August, 2018 05:25:50 PM

ਮੁੰਬਈ (ਬਿਊਰੋ)— ਬਾਲੀਵੁੱਡ ਸੈਲੇਬਸ ਕੇਰਲ 'ਚ ਹੜ੍ਹ ਪੀੜੀਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਹਾਲ ਹੀ 'ਚ ਜਿੱਥੇ ਰਿਤਿਕ ਰੋਸ਼ਨ ਨੇ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨੂੰ ਉਨ੍ਹਾਂ ਦੀ ਮਦਦ ਲਈ ਬੇਨਤੀ ਕੀਤੀ, ਉੱਥੇ ਹੀ ਅਕਸ਼ੈ ਕੁਮਾਰ ਅਤੇ ਸ਼ਾਹਰੁਖ ਖਾਨ ਹੜ੍ਹ ਪੀੜੀਤਾਂ ਦੇ ਸਮਰਥਨ 'ਚ ਅੱਗੇ ਆ ਰਹੇ ਹਨ। ਦਰਸਅਲ, ਇਸ ਸਮੇਂ ਕੇਰਲ ਰਾਜ ਹੜ੍ਹ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਸਮੇਂ ਬਹੁਤ ਸਾਰੀਆਂ ਗੈਰ-ਸਰਕਾਰੀ ਸੰਸਥਾਵਾਂ ਵਲੋਂ ਹੜ੍ਹ ਪੀੜੀਤਾਂ ਦੀ ਮਦਦ ਕੀਤੀ ਜਾ ਰਹੀ ਹੈ।

 

ਹਾਲ ਹੀ 'ਚ ਫਿਲਮ ਨਿਰਮਾਤਾ ਪ੍ਰਿਯਦਰਸ਼ਨ ਨੇ ਸ਼ਨੀਵਾਰ ਨੂੰ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੂੰ ਚੈੱਕ ਦਿੰਦੇ ਹੋਏ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਅਤੇ ਅਕਸ਼ੈ ਕੁਮਾਰ ਨੇ ਕੇਰਲ 'ਚ ਆਈ ਆਪਦਾ ਰਾਹਤ ਫੰਡ 'ਚ ਦਾਨ ਕੀਤਾ ਹੈ, ਆਓ ਇਕੱਠੇ ਹੋ ਕੇ ਕੇਰਲ ਨੂੰ ਮੁੜ ਪਟੜੀ 'ਤੇ ਲੈ ਆਈਏ, ਕੋਈ ਰਾਜਨੀਤੀ ਨਹੀਂ, ਕੋਈ ਧਰਮ ਨਹੀਂ ਸਿਰਫ ਮਨੁੱਖਤਾ, ਕੇਰਲ ਲਈ ਇਕਜੁੱਟ ਹੋ ਜਾਓ ਦਦਦ। ਉੱਥੇ ਹੀ ਸ਼ਾਹਰੁਖ ਖਾਨ ਵੀ ਹੜ੍ਹ ਪੀੜੀਤਾਂ ਦੀ ਮਦਦ ਕਰ ਰਹੇ ਹਨ। ਸੂਤਰਾਂ ਮੁਤਾਬਕ ਕਿੰਗ ਖਾਨ ਦੇ ਮੀਰ ਫਾਊਂਡੇਸ਼ਨ ਨੇ 21 ਲੱਖ ਰੁਪਏ ਰਾਹਤ ਫੰਡ 'ਚ ਦਿੱਤੇ ਹਨ। ਮੀਰਾ ਫਾਊਂਡੇਸ਼ਨ ਵੈਲਫੇਅਰ ਦਾ ਨਾਂ ਸ਼ਾਹਰੁਖ ਖਾਨ ਦੇ ਪਿਤਾ ਦੇ ਨਾਂ 'ਤੇ ਰੱਖਿਆ ਗਿਆ ਹੈ। ਇਹ ਸੰਸਥਾ ਕੈਂਸਰ ਦੇ ਮਰੀਜਾਂ ਅਤੇ ਐਸਿਡ ਪੀੜੀਤਾਂ ਦੀ ਮਦਦ ਕਰਦੀ ਹੈ।


Tags: Akshay Kumar Shah Rukh Khan Hrithik Roshan Kerala Flood Bollywood Actor

Edited By

Kapil Kumar

Kapil Kumar is News Editor at Jagbani.