ਮੁੰਬਈ (ਬਿਊਰੋ)— ਬੁੱਧਵਾਰ ਨੂੰ 'ਟੀਚਰਜ਼ ਡੇਅ' ਦੇ ਮੌਕੇ ਰਿਤਿਕ ਰੋਸ਼ਨ ਨੇ ਆਪਣੀ ਆਉਣ ਵਾਲੀ ਫਿਲਮ 'ਸਪੁਰ 30' ਦੇ ਦੋ ਪੋਸਟਰ ਰਿਲੀਜ਼ ਕਰਕੇ ਆਪਣੇ ਫੈਨਜ਼ ਨੂੰ ਖੁਸ਼ ਕੀਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਬੀਤੀ ਰਾਤ ਪਾਰਟੀ ਦਾ ਆਯੋਜਨ ਵੀ ਕੀਤਾ, ਜੋ ਫਿਲਮ ਦੀ ਰੈਪਅੱਪ ਦੀ ਖੁਸ਼ੀ 'ਚ ਸੀ।
ਇਸ ਪਾਰਟੀ 'ਚ ਰਿਤਿਕ ਰੋਸ਼ਨ ਨਾਲ ਉਨ੍ਹਾਂ ਦੀ ਸਹਿ-ਅਦਾਕਾਰਾ ਮ੍ਰਿਣਾਲ ਠਾਕੁਰ ਵੀ ਨਜ਼ਰ ਆਈ। ਇਨ੍ਹਾਂ ਤੋਂ ਇਲਾਵਾ ਇਸ ਮੌਕੇ ਫਿਲਮ ਦੀ ਪੂਰੀ ਟੀਮ ਵੀ ਦਿਖਾਈ ਦਿੱਤੀ। ਪਾਰਟੀ 'ਚ ਰਿਤਿਕ ਰੋਸ਼ਨ ਕੈਜੂਅਲ ਲੁੱਕ 'ਚ ਨਜ਼ਰ ਆਏ।
ਵਾਈਟ ਐਂਡ ਬਲਿਊ ਜੀਨਸ 'ਚ ਉਹ ਕਾਫੀ ਡੈਸ਼ਿੰਗ ਨਜ਼ਰ ਆ ਰਹੇ ਸਨ।
ਇਸ ਤੋਂ ਇਲਾਵਾ ਫਿਲਮ 'ਚ ਉਨ੍ਹਾਂ ਦੀ ਪਤਨੀ ਦਾ ਰੋਲ ਨਿਭਾਅ ਰਹੀ ਅਦਾਕਾਰਾ ਮ੍ਰਿਣਾਲ ਪਾਰਟੀ 'ਚ ਬਲੈਕ ਡਰੈੱਸ 'ਚ ਨਜ਼ਰ ਆਈ, ਜਿਸ ਦੇ ਅੰਦਾਜ਼ ਨੇ ਸਭ ਦਾ ਦਿਲ ਜਿੱਤ ਲਿਆ।
ਦੱਸ ਦੇਈਏ ਕਿ ਫਿਲਮ ਦੀ ਕਹਾਣੀ ਆਨੰਦ ਕੁਮਾਰ ਦੀ ਹੈ, ਜੋ ਗਣਿਤ ਦਾ ਟੀਚਰ ਹੈ।
ਆਨੰਦ ਨੇ ਆਈ. ਆਈ. ਟੀ. 'ਚ ਐਂਟਰੀ ਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਉਣ ਦੀ ਜ਼ਿੰਮੇਦਾਰੀ ਚੁੱਕੀ ਤੇ ਇਸ ਕੰਮ ਨੂੰ ਸਿੱਧ ਵੀ ਕੀਤਾ।
ਫਿਲਮ ਇਕ ਛੋਟੇ ਸ਼ਹਿਰ ਦੀ ਬੈਕਗ੍ਰਾਉਂਡ 'ਤੇ ਬਣੀ ਫਿਲਮ ਹੈ, ਜਿਸ 'ਚ ਰਿਤਿਕ ਦਾ ਲੁੱਕ ਕਾਫੀ ਸਿੰਪਲ ਰੱਖਿਆ ਗਿਆ ਹੈ।