ਮੁੰਬਈ (ਬਿਊਰੋ)— ਸੁਪਰਸਟਾਰ ਰਿਤਿਕ ਰੋਸ਼ਨ ਨੇ ਹਾਲ ਹੀ 'ਚ ਟਵਿਟਰ ਅਕਾਊਂਟ 'ਤੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਆਪਣੇ ਘਰ ਦੀ ਇਕ ਝਲਕ ਸਾਂਝੀ ਕੀਤੀ ਹੈ, ਜਿੱਥੇ ਉਹ ਆਪਣੇ ਪਰਿਵਾਰ ਨਾਲ ਪੂਰੇ ਜੋਸ਼ ਤੇ ਆਨੰਦ ਨਾਲ ਗਣੇਸ਼ ਚਤੁਰਥੀ ਦੇ ਤਿਓਹਾਰ ਦਾ ਜਸ਼ਨ ਮਨਾ ਰਹੇ ਹਨ। ਅਭਿਨੇਤਾ ਨੇ ਸ਼੍ਰੀ ਗਣੇਸ਼ਾ ਦੀ ਆਰਤੀ ਗਾਉਂਦੇ ਹੋਏ ਆਪਣੇ ਪਰਿਵਾਰ ਨਾਲ ਬੱਪਾ ਦਾ ਆਪਣੇ ਘਰ 'ਚ ਸਵਾਗਤ ਕੀਤਾ। ਇਹ ਪ੍ਰਸ਼ੰਸਕਾਂ ਲਈ ਇਕ ਯਾਦਗਾਰ ਦ੍ਰਿਸ਼ ਸੀ, ਜਿੱਥੇ ਪਰਿਵਾਰ ਨਾਲ ਮਿਲ ਕੇ ਅਦਾਕਾਰ ਆਪਣੀ ਬਲਾਕਬਸਟਰ ਫਿਲਮ 'ਅਗਨੀਪੱਥ' ਦੇ ਗੀਤ 'ਦੇਵਾ ਸ਼੍ਰੀ ਗਣੇਸ਼ਾ' ਨੂੰ ਫਿਰ ਤੋਂ ਰੀਕ੍ਰਿਏਟ ਕਰਦੇ ਹੋਏ ਦਿਖਾਈ ਦਿੱਤੇ। ਸਿਲਵਰ ਸਕ੍ਰੀਨ ਵਾਂਗ ਰਿਤਿਕ ਆਪਣੇ ਬੱਚਿਆਂ, ਮਾਤਾ-ਪਿਤਾ ਅਤੇ ਭੈਣ ਦੀ ਕੰਪਨੀ 'ਚ ਗਣੇਸ਼ ਚਤੁਰਥੀ ਦੇ ਤਿਓਹਾਰ ਦਾ ਭਰਪੂਰ ਲੁਤਫ ਉਠਾਉਂਦੇ ਦਿਖਾਈ ਦਿੱਤੇ। ਰਸਮਾਂ ਰਿਵਾਜਾਂ 'ਚ ਭਾਗ ਲੈਂਦੇ ਹੋਏ ਰਿਤਿਕ ਗਣਪਤੀ ਬੱਪਾ ਦਾ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆਏ।
ਇਕ ਮਿੰਟ ਦੀ ਇਹ ਵੀਡੀਓ ਰੋਸ਼ਨ ਪਰਿਵਾਰ ਦੇ ਪੋਜ਼ ਨਾਲ ਖਤਮ ਹੁੰਦੀ ਹੈ, ਜਿਸ 'ਚ ਪੂਰੇ ਪਰਿਵਾਰ ਦੇ ਚਿਹਰੇ 'ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਅਭਿਨੇਤਰਾ ਨੇ ਇਹ ਵੀ ਦੱਸਿਆ ਕਿ 44 ਸਾਲਾਂ ਤੋਂ ਭਗਵਾਨ ਗਣੇਸ਼ ਦਾ ਸਵਾਗਤ ਕਰਨਾ ਹੁਣ ਉਨ੍ਹਾਂ ਲਈ ਪਾਰਿਵਾਰਕ ਪਰੰਪਰਾ ਬਣ ਚੁੱਕੀ ਹੈ। ਆਪਣੇ ਘਰੋਂ ਗਣੇਸ਼ ਪੂਜਾ ਦੀ ਇਕ ਝਲਕ ਸਾਂਝੀ ਕਰਦੇ ਹੋਏ ਰਿਤਿਕ ਨੇ ਟਵੀਟ ਕਰਦੇ ਹੋਏ ਲਿਖਿਆ, ''ਗਣਪਤੀ ਬੱਪਾ ਮੌਰਿਆ! May Shree Ganesha bless us all. #family #tradition #44years with love from all of us at home. Spread the love.'' ਦੱਸ ਦੇਈਏ ਕਿ ਰਿਤਿਕ ਰੋਸ਼ਨ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਜ਼ਿੰਦਗੀ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ, ਫਿਰ ਭਾਵੇਂ ਉਹ ਸੈੱਟ ਤੋਂ ਸ਼ੂਟਿੰਗ ਦੀਆਂ ਤਸਵੀਰਾਂ ਹੋਣ ਜਾਂ ਫਿਰ ਬੱਚਿਆਂ ਨਾਲ ਬਿਤਾਇਆ ਗਿਆਂ ਸਮਾਂ।