FacebookTwitterg+Mail

ਪ੍ਰਸ਼ੰਸਕ ਵਲੋਂ ਅਨੋਖਾ ਤੋਹਫਾ ਮਿਲਣ 'ਤੇ ਰਿਤਿਕ ਰੋਸ਼ਨ ਨੇ ਦਿੱਤਾ ਰਿਟਰਨ ਗਿਫਟ

hrithik roshan
27 September, 2018 12:27:19 PM

ਮੁੰਬਈ (ਬਿਊਰੋ)— ਹਾਲ ਹੀ 'ਚ ਰਿਤਿਕ ਰੋਸ਼ਨ ਨੂੰ ਉਨ੍ਹਾਂ ਦੀ ਇਕ ਪ੍ਰਸ਼ੰਸਕ ਨੇ ਅਨੋਖੀ ਪੇਂਟਿੰਗ ਭੇਟ ਦੇ ਤੌਰ 'ਤੇ ਦਿੱਤੀ ਸੀ। ਇਸ ਪੇਂਟਿੰਗ ਤੋਂ ਪ੍ਰਭਾਵਿਤ ਹੋ ਕੇ ਅਭਿਨੇਤਾ ਨੇ ਆਪਣੀ ਇਸ ਪ੍ਰਸ਼ੰਸਕ ਲਈ ਤੋਹਫਾ ਭੇਜਿਆ, ਜਿਸ ਦਾ ਉਸ ਪ੍ਰਸ਼ੰਸਕ ਧੰਨਵਾਦ ਕੀਤਾ। ਇਸ ਪ੍ਰਸ਼ੰਸਕ ਵਲੋਂ ਲਿਪਸਟਿਕ ਨਾਲ ਬਣਾਈ ਗਈ ਅਭਿਨੇਤਾ ਦੀ ਤਸਵੀਰ ਤੋਂ ਬਾਅਦ ਰਿਤਿਕ ਨੇ ਉਨ੍ਹਾਂ ਨੂੰ ਤਿੰਨ ਲਿਪਸਟਿਕਸ ਭੇਟ 'ਚ ਦੇ ਕੇ ਧੰਨਵਾਦ ਕੀਤਾ। ਟੀਚਰ ਦਿਵਸ ਦੇ ਮੌਕੇ ਸੁਪਰ 30 ਦੇ ਨਿਰਮਾਤਾਵਾਂ ਨੇ ਫਿਲਮ ਦਾ ਪਹਿਲਾ ਲੁੱਕ ਪੋਸਟਰ ਰਿਲੀਜ਼ ਕੀਤੀ ਸੀ, ਜਿਸ ਤੋਂ ਬਾਅਦ ਪਟਨਾ ਦੀ ਇਕ ਪ੍ਰਸ਼ੰਸਕ ਅਨਾਮਿਕਾ ਸ਼ਰਮਾ ਨੇ ਅੱਗੇ ਵੱਧ ਕੇ ਸੁਪਰਸਟਾਰ ਰਿਤਿਕ ਰੋਸ਼ਨ ਦੇ 'ਸੁਪਰ 30' ਲੁੱਕ ਪੋਸਟਰ ਦੀ ਲਿਪਸਟਿਕ ਨਾਲ ਤਸਵੀਰ ਬਣਾ ਕੇ ਉਨ੍ਹਾਂ ਪ੍ਰਤੀ ਆਪਣਾ ਪਿਆਰ ਜ਼ਾਹਰ ਕੀਤਾ ਸੀ। ਇਸ ਸਕੈੱਚ 'ਚ ਰਿਤਿਕ ਰੋਸ਼ਨ 'ਸੁਪਰ 30' ਨਾਲ ਆਪਣੇ ਦਾੜ੍ਹੀ ਵਾਲੇ ਲੁੱਕ 'ਚ ਨਜ਼ਰ ਆਏ ਅਤੇ ਅਭਿਨੇਤਾ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਿਆ ਸੀ।

ਇਹ ਅਨੋਖਾ ਤੋਹਫਾ ਦੇਖਣ ਤੋਂ ਬਾਅਦ ਰਿਤਿਕ ਨੇ ਸੋਸ਼ਲ ਮੀਡੀਆ 'ਤੇ ਇਕ ਸਰਪ੍ਰਾਈਜ਼ ਨਾਲ ਪ੍ਰਸ਼ੰਸਕ ਦਾ ਧੰਨਵਾਦ ਕਰਦੇ ਹੋਏ ਕਿਹਾ, ''Thank you for such a sweet gesture. Sending your way loads of love and a surprise. I hope it surprises you too :)''.
ਆਪਣੇ ਪਸੰਦੀਦਾ ਅਭਿਨੇਤਾ ਤੋਂ ਸਪੈਸ਼ਲ ਸਰਪ੍ਰਾਈਜ਼ ਮਿਲਣ 'ਤੇ ਉਤਸ਼ਾਹਿਤ ਅਨਾਮਿਕਾ ਸ਼ਰਮਾ ਨੇ ਟਵਿਟਰ 'ਤੇ ਰਿਤਿਕ ਵਲੋਂ ਦਿੱਤੀ ਗਈ ਲਿਪਸਟਿਕ ਨੂੰ ਦਿਖਾਉਂਦੇ ਹੋਏ ਇਕ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ, ''ਸਾਨੂੰ ਬਹੁਤ ਪਸੰਦ ਆਇਆ ਤੁਹਾਡਾ ਪਿਆਰ ਤੇ ਤੋਹਫਾ। ਸੱਚ ਕਹਾਂ ਤਾਂ ਸੁਪਨਾ ਹੀ ਸੱਚ ਹੋ ਗਿਆ @iHrithik Sir ''. ਇਸ ਵੀਡੀਓ 'ਚ ਰਿਤਿਕ ਤੋਂ ਮਿਲੀ ਮੈਟ ਲਿਪਸਟਿਕ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਇਹ ਪ੍ਰਸ਼ੰਸਕ ਕਾਫੀ ਖੁਸ਼ ਸੀ ਕਿਉਂਕਿ ਉਸ ਲਈ ਇਹ ਪਲ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ। ਅਨਾਮਿਕਾ ਨੇ ਕਿਹਾ, ''ਤੋਹਫੇ ਲਈ ਬਹੁਤ-ਬਹੁਤ ਧੰਨਵਾਦ ਅਤੇ ਇਹ ਮੇਰੇ ਜੀਵਨ ਦਾ ਸਭ ਤੋਂ ਵੱਡਾ ਤੋਹਫਾ ਹੈ। ਮੈਨੂੰ ਇਸ ਦੀ ਉਮੀਦ ਨਹੀਂ ਸੀ। ਇਸ ਤੋਹਫੇ ਨੇ ਸੱਚੀ 'ਚ ਮੇਰਾ ਆਤਮ-ਵਿਸ਼ਵਾਸ ਵਧਾ ਦਿੱਤਾ ਹੈ।

ਇਸ ਤੋਂ ਪਹਿਲਾਂ ਮੈਂ ਰਿਤਿਕ ਰੋਸ਼ਨ ਦੀ ਇਕ ਅਭਿਨੇਤਾ ਦੇ ਰੂਪ 'ਚ ਪ੍ਰਸ਼ੰਸਕ ਸੀ ਪਰ ਹੁਣ ਮੈਨੂੰ ਉਨ੍ਹਾਂ ਦੀ ਸ਼ਖਸੀਅਤ ਨਾਲ ਪਿਆਰ ਹੋ ਗਿਆ ਹੈ।'' ਰਿਤਿਕ ਰੋਸ਼ਨ ਦੇ ਪ੍ਰਸ਼ੰਸਕ ਵਿਸ਼ਵ ਪੱਧਰ 'ਤੇ ਫੈਲੇ ਹੋਏ ਹਨ ਅਤੇ ਉਹ ਦੁਨੀਆ ਦੇ ਸਭ ਤੋਂ ਖੂਬਸੂਰਤ ਅਤੇ ਸੈਕਸੀ ਮਰਦਾਂ 'ਚੋਂ ਇਕ ਹਨ। ਟੀਚਰ ਡੇਅ ਦੇ ਮੌਕੇ 'ਸੁਪਰ 30' ਦੇ ਨਿਰਮਾਤਾਵਾਂ ਨੇ ਫਿਲਮ ਦਾ ਪਹਿਲਾ ਲੁੱਕ ਪੋਸਟਰ ਰਿਲੀਜ਼ ਕੀਤਾ ਸੀ, ਜੋ ਦਰਸ਼ਕਾਂ ਵਿਚਕਾਰ ਇਕ ਚਰਚਾ ਦਾ ਵਿਸ਼ਾ ਬਣ ਗਿਆ ਸੀ। ਦਰਸ਼ਕਾਂ ਅਤੇ ਆਲੋਚਕਾਂ ਤੋਂ ਪਟਨਾ ਸਥਿਤ ਗਣਿਤ ਟੀਚਰ ਆਨੰਦ ਕੁਮਾਰ ਦੇ ਰੂਪ 'ਚ ਰਿਤਿਕ ਆਪਣੇ ਹੈਰਾਨੀਜਨਕ ਪਰਿਵਰਤਨ ਕਾਰਨ ਪ੍ਰਸ਼ੰਸਾਂ ਦੇ ਪਾਤਰ ਬਣੇ ਹੋਏ ਹਨ ਅਤੇ ਦਰਸ਼ਕ ਬੇਸਬਰੀ ਨਾਲ ਇਸ ਫਿਲਮ ਦੀ ਰਿਲੀਜ਼ਿੰਗ ਦੀ ਉਡੀਕ ਕਰ ਰਹੇ ਹਨ।


Tags: Hrithik RoshanVideoTwitterGiftLipstick Super 30Anamika Sharma

Edited By

Chanda Verma

Chanda Verma is News Editor at Jagbani.