FacebookTwitterg+Mail

ਵਿਕਾਸ ਬਹਿਲ 'ਤੇ ਬੋਲੇ ਰਿਤਿਕ, 'ਅਜਿਹੇ ਆਦਮੀ ਨਾਲ ਕੰਮ ਕਰਨਾ ਅਸੰਭਵ'

hrithik roshan
08 October, 2018 07:16:42 PM

ਮੁੰਬਈ (ਬਿਊਰੋ)— ਫਿਲਮ ਨਿਰਦੇਸ਼ਕ ਵਿਕਾਸ ਬਹਿਲ 'ਤੇ ਹਾਲ ਹੀ 'ਚ ਮਹਿਲਾ ਨੇ ਛੇੜਛਾੜ ਦਾ ਇਲਜ਼ਾਮ ਲਾਇਆ ਹੈ। ਰਿਤਿਕ ਨਾਲ 'ਸੁਪਰ 30' 'ਚ ਕੰਮ ਕਰ ਰਹੇ ਵਿਕਾਸ ਇਸ ਮਾਮਲੇ 'ਚ ਹੁਣ ਤੱਕ ਖਾਮੋਸ਼ ਨਜ਼ਰ ਆਏ ਪਰ ਹੁਣ ਉਨ੍ਹਾਂ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਆਪਣਾ ਪੱਖ ਰੱਖਿਆ ਹੈ।

ਰਿਤਿਕ ਨੇ ਲਿਖਿਆ, ''ਮੇਰੇ ਲਈ ਅਜਿਹੇ ਕਿਸੇ ਵੀ ਸਖਸ਼ ਨਾਲ ਕੰਮ ਕਰਨਾ ਅਸੰਭਵ ਹੈ ਜੋ ਇੰਨੇ ਘਿਰਣਾਯੋਗ ਕੰਮ ਲਈ ਦੋਸ਼ੀ ਹੋਵੇ, ਮੈਂ ਇਸ ਤੋਂ ਦੂਰ ਹਾਂ ਅਤੇ ਮੈਨੂੰ ਸਿਰਫ ਇਸ ਮਾਮਲੇ 'ਚ ਥੋੜ੍ਹੀ ਹੀ ਜਾਣਕਾਰੀ ਹੈ, ਮੈਂ 'ਸੁਪਰ 30' ਦੇ ਨਿਰਮਾਤਾਵਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਬਾਰੇ ਜ਼ਰੂਰੀ ਜਾਣਕਾਰੀ ਕੱਢ ਕੇ ਜਿੰਨਾ ਹੋ ਸਕੇ ਸਖਤ ਐਕਸ਼ਨ ਲੈਣ''। ਰਿਤਿਕ ਨੇ ਲਿਖਿਆ, ''ਇਹ ਤਾਂ ਉਹ ਗੱਲ ਹੋਈ ਜਿਸ ਨੂੰ ਕਿਸੇ ਤਰ੍ਹਾਂ ਦਬਾ ਦਿੱਤਾ ਜਾਵੇ, ਸਭ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਭ ਪੀੜੀਤਾਂ ਨੂੰ ਖੁੱਲ੍ਹ ਕੇ ਬੋਲਨ ਦੀ ਤਾਕਤ ਦੇਣੀ ਚਾਹੀਦੀ''।

Punjabi Bollywood Tadka
'ਮਣੀਕ੍ਰਣਿਕਾ' 'ਚ ਰਾਣੀ ਲਕਸ਼ਮੀਬਾਈ ਦੀ ਭੂਮਿਕਾ ਨਿਭਾਉਣ ਵਾਲੀ ਕੰਗਨਾ ਰਣੌਤ ਪੂਰੇ ਮਾਮਲੇ 'ਚ ਕਾਫੀ ਅਗ੍ਰੈਸਿਵ ਹੈ। ਉਨ੍ਹਾਂ ਪੀੜੀਤ ਵਲੋਂ ਕੀਤੇ ਖੁਲਾਸ ਤੋਂ ਬਾਅਦ ਸਖਤ ਪ੍ਰਤੀਕਿਰਿਆ ਦਿੱਤੀ। ਹਾਲਾਂਕਿ ਵਿਕਾਸ ਬਹਿਲ ਦੀ ਫਿਲਮ 'ਚ ਕੰਮ ਕਰ ਰਹੇ ਰਿਤਿਕ ਸ਼ੁਰੂ ਤੋਂ ਹੀ ਬਚਦੇ ਨਜ਼ਰ ਆ ਰਹੇ ਸੀ।


Tags: Hrithik Roshan Vikas Bahl Super 30 Kangana Ranaut Twitter Bollywood Actor

Edited By

Kapil Kumar

Kapil Kumar is News Editor at Jagbani.