FacebookTwitterg+Mail

ਪ੍ਰਸ਼ੰਸਕਾਂ ਨਾਲ ਇਟਲੀ ਤੋਂ ਰਿਤਿਕ ਰੋਸ਼ਨ ਨੇ ਸ਼ੇਅਰ ਕੀਤੀਆਂ ਸੈਲਫੀਆਂ, ਹੋਈਆਂ ਵਾਇਰਲ

hrithik roshan
15 October, 2018 05:30:52 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਰਿਤਿਕ ਰੋਸ਼ਨ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਛਾਏ ਹੋਏ ਹਨ। ਅੱਜਕਲ ਸਭ ਤੋਂ ਜ਼ਿਆਦਾ ਰਿਤਿਕ ਦੀ ਟਾਈਗਰ ਨਾਲ ਆਉਣ ਵਾਲੀ ਫਿਲਮ ਦੀ ਚਰਚਾ ਹੋ ਰਹੀ ਹੈ, ਜੋ ਕਿ ਇਕ ਐਕਸ਼ਨ ਫਿਲਮ ਹੋਵੇਗੀ।

Punjabi Bollywood Tadka

ਇਸ ਫਿਲਮ ਦੀ ਸ਼ੂਟਿੰਗ ਇਟਲੀ 'ਚ ਹੋ ਰਹੀ ਹੈ, ਜਿੱਥੇ ਟਾਈਗਰ ਨਾਲ ਰਿਤਿਕ ਰੋਸ਼ਨ ਵੀ ਮੌਜੂਦ ਹਨ। ਹੁਣ ਹਾਲ ਹੀ 'ਚ ਇੱਥੋਂ ਰਿਤਿਕ ਨੇ ਆਪਣੀਆਂ ਕੁਝ ਸੈਲਫੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਿਤਿਕ ਨੇ ਕੈਪਸ਼ਨ ਦਿੱਤਾ, ''Felt like great weather for a selfie. Got out of my warm blanket and tried. Failed. Sat n covered myself up again. Caught in the act by : Vijay palande n Mayur shettigar''.

Punjabi Bollywood Tadka

ਇਸ ਫਿਲਮ ਦਾ ਡਾਇਰੈਕਸ਼ਨ ਸਿਧਾਰਥ ਆਨੰਦ ਕਰ ਰਹੇ ਹਨ ਜਦਕਿ ਇਸ ਨੂੰ ਯਸ਼ਰਾਜ ਬੈਨਰ ਪ੍ਰੋਡਿਊਸ ਕਰ ਰਹੀ ਹੈ। ਫਿਲਮ 2019 'ਚ ਗਾਂਧੀ ਜਯੰਤੀ ਮੌਕੇ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਵਾਣੀ ਕਪੂਰ ਵੀ ਹੈ।


Tags: Hrithik RoshanInstagramItalySelfieViralTiger Shroff

Edited By

Chanda Verma

Chanda Verma is News Editor at Jagbani.