FacebookTwitterg+Mail

ਰਿਤਿਕ ਨੇ ਫੈਨਜ਼ ਨੂੰ ਦਿੱਤੀਆਂ ਛਠ ਪੂਜਾ ਦੀਆਂ ਸ਼ੁੱਭਕਾਮਨਾਵਾਂ (ਵੀਡੀਓ)

hrithik roshan
14 November, 2018 03:48:09 PM

ਮੁੰਬਈ (ਬਿਊਰੋ)— ਛਠ ਪੂਜਾ ਇਕ ਅਜਿਹਾ ਤਿਉਹਾਰ ਹੈ ਜਿਸ ਨੂੰ ਉਤਰ ਪ੍ਰਦੇਸ਼ ਤੇ ਬਿਹਾਰ 'ਚ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ। ਅਜਿਹੇ 'ਚ ਇਸ ਸ਼ੁੱਭ ਮੌਕੇ 'ਤੇ ਅਭਿਨੇਤਾ ਰਿਤਿਕ ਰੋਸ਼ਨ ਨੇ ਆਪਣੇ ਆਲੇ-ਦੁਆਲੇ ਹੋ ਰਹੀ ਪੂਜਾ 'ਚ ਛਠ ਮਾਤਾ ਤੋਂ ਆਸ਼ੀਰਵਾਦ ਲੈ ਕੇ ਇਸ ਤਿਉਹਾਰ ਦਾ ਜਸ਼ਨ ਮਨਾਇਆ।

ਮੁੰਬਈ 'ਚ ਸਮੁੰਦਰ ਕੰਢੇ ਰਹਿਣ ਵਾਲੇ ਰਿਤਿਕ ਨੇ ਦੱਸਿਆ ਕਿ ਉਹ ਇਸ ਮੌਕੇ ਹਰ ਸਾਲ ਸਮੁੰਦਰ ਕੰਢੇ ਸ਼ਰਧਾਲੂਆਂ ਦੀ ਭੀੜ ਦੇਖਦੇ ਆਏ ਹਨ। ਹਾਲਾਂਕਿ ਜਦੋਂ ਤੋਂ ਰਿਤਿਕ ਆਪਣੀ ਆਉਣ ਵਾਲੀ ਫਿਲਮ 'ਸੁਪਰ 30' 'ਚ ਬਿਹਾਰੀ ਕਿਰਦਾਰ ਦੀ ਤਿਆਰੀ ਕਰ ਰਹੇ ਹਨ। ਉਹ ਇਸ ਤਿਉਹਾਰ ਦੇ ਮਹੱਤਵ ਨੂੰ ਸਮਝ ਚੁੱਕੇ ਹਨ। ਤਿਉਹਾਰ ਦੇ ਮਹੱਤਵ ਨੂੰ ਸਮਝਦੇ ਹੋਏ ਰਿਤਿਕ ਨੇ ਆਪਣੇ ਘਰ ਦੇ ਨੇੜੇ ਹੋਣ ਵਾਲੇ ਰੀਤੀ-ਰਿਵਾਜ਼ਾਂ ਦਾ ਦੌਰਾ ਕੀਤਾ ਅਤੇ ਤਿਉਹਾਰ ਦਾ ਆਨੰਦ ਲਿਆ।

ਛਠ ਪੂਜਾ ਦੀ ਇਕ ਵੀਡੀਓ ਸ਼ੇਅਰ ਕਰਦੇ ਹੋਏ ਰਿਤਿਕ ਨੇ ਲਿਖਿਆ, ''ਇਹ ਮੇਰੇ ਘਰ ਦੇ ਬਿਲਕੁਲ ਸਾਹਮਣੇ ਹੁੰਦਾ ਹੈ, ਮੈਂ ਹਮੇਸ਼ਾ ਇਸ ਤਿਉਹਾਰ ਪ੍ਰਤੀ ਉਤਸ਼ਾਹਿਤ ਰਹਿੰਦਾ ਹਾਂ। ਹੁਣ ਬਿਹਾਰੀ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਮੈਨੂੰ ਛਠ ਪੂਜਾ ਦੇ ਮਹੱਤਵ ਬਾਰੇ ਪਤਾ ਲੱਗਿਆ ਹੈ। ਇਸ ਵਰਤ ਨੂੰ ਰੱਖਣ ਵਾਲੇ ਲੋਕਾਂ ਦਾ ਸਨਮਾਨ ਕਰਦਾ ਹਾਂ ਅਤੇ ਮੈਂ ਸਾਰਿਆਂ ਨੂੰ ਖੁਸ਼ਹਾਲ ਅਤੇ ਛਠ ਪੂਜਾ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ''। ਫਿਲਮਾਂ ਦੀ ਗੱਲ ਕਰੀਏ ਤਾਂ ਰਿਤਿਕ ਜਲਦ ਹੀ 'ਸੁਪਰ 30' 'ਚ ਨਜ਼ਰ ਆਉਣਗੇ।


Tags: Hrithik Roshan Chhath Puja Super 30 Twitter Festival Bollywood Actor

About The Author

Kapil Kumar

Kapil Kumar is content editor at Punjab Kesari