ਮੁੰਬਈ: ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਭਿਨੇਤਾ ਰਿਤਿਕ ਰੋਸ਼ਨ ਅਤੇ ਅਭਿਸ਼ੇਕ ਬੱਚਨ ਫਿਲਮ 'ਰਾਮ ਲਖਨ' ਦੇ ਰੀਮੇਕ 'ਚ ਨਜ਼ਰ ਆ ਸਕਦੇ ਹਨ। ਡਾਇਰੈਕਟਰ ਕਰਨ ਜੌਹਰ ਅਤੇ ਰੋਹਿਤ ਸ਼ੈੱਟੀ ਸਾਲ 1989 'ਚ ਪ੍ਰਦਰਸ਼ਿਤ ਫਿਲਮ 'ਰਾਮ ਲਖਨ' ਦੀ ਰੀਮੇਕ ਬਣਾਉਣ ਜਾ ਰਹੇ ਹਨ। ਕਰਨ ਇਸ ਗੱਲ ਤੋਂ ਖੁਸ਼ ਹਨ ਕਿ 'ਰਾਮ ਲਖਨ' ਨੂੰ ਲੈ ਕੇ ਲੋਕ ਬਹੁਤ ਉਤਸ਼ਾਹਿਤ ਹਨ। ਕਰਨ ਜੌਹਰ ਨੇ ਜਦੋਂ ਦਾ 'ਰਾਮ ਲਖਨ' ਦੇ ਰੀਮੇਕ ਬਣਾਉਣ ਬਾਰੇ ਦੱਸਿਆ ਹੈ, ਉਸ ਸਮੇਂ ਤੋਂ ਹੀ ਇੰਡਸਟਰੀ 'ਚ ਚਰਚਾ ਹੋ ਰਹੀ ਹੈ ਕਿ ਕੋਣ ਰਾਮ ਬਣੇਗਾ ਅਤੇ ਕੋਣ ਲਖਨ? ਇਨ੍ਹਾਂ ਦੋਹਾਂ ਕਿਰਦਾਰਾਂ ਲਈ ਅਰਜੁਨ ਕਪੂਰ, ਵਰੁਣ ਧਵਨ, ਰਣਵੀਰ ਸਿੰਘ, ਰਣਵੀਰ ਕਪੂਰ, ਸਿਧਾਰਥ ਮਲਹੋਤਰਾ ਸਮੇਤ ਕਈ ਅਭਿਨੇਤਾਵਾਂ ਦੇ ਬਾਰੇ 'ਚ ਚਰਚਾ ਹੋ ਚੁੱਕੀ ਹੈ। ਹੁਣ ਇਸ ਸੂਚੀ 'ਚ ਦੋ ਨਵੇਂ ਨਾਂ ਜੁੜ ਗਏ ਹਨ। ਚਰਚਾ ਹੈ ਕਿ ਰਾਮ ਦੇ ਰੂਪ 'ਚ ਅਭਿਸ਼ੇਕ ਅਤੇ ਲਖਨ ਦੇ ਰੂਪ 'ਚ ਰਿਤਿਕ ਰੋਸ਼ਨ ਨਜ਼ਰ ਆਉਣਗੇ।
ਦੱਸਣਯੋਗ ਹੈ ਕਿ ਸੁਭਾਸ਼ ਘਈ ਵਲੋਂ ਨਿਰਦੇਸ਼ਿਤ ਫਿਲਮ 'ਰਾਮ ਲਖਨ' 'ਚ ਜੈਕੀ ਸ਼ਰਾਫ, ਅਨਿਲ ਕਪੂਰ, ਮਾਧੁਰੀ ਦੀਕਸ਼ਤ, ਡਿੰਪਲ ਕਪਾੜੀਆ, ਅਮਰੀਸ਼ ਪੁਰੀ ਅਤੇ ਰਾਖੀ ਨੇ ਮੱਖ ਭੂਮਿਕਾਵਾਂ ਨਿਭਾਇਆਂ ਸਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।