FacebookTwitterg+Mail

ਕਪਿਲ ਸ਼ਰਮਾ ਦੇ ਸ਼ੋਅ 'ਚ ਰਿਤਿਕ ਰੌਸ਼ਨ ਨੇ ਇੰਝ ਕੀਤੀ ਮਸਤੀ (ਵੀਡੀਓ)

hrithik roshan and kapil sharma   kept the ghungroo vibe going
25 September, 2019 04:45:12 PM

ਜਲੰਧਰ (ਬਿਊਰੋ) - ਇੰਡੀਅਨ ਕਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨਾਲ ਬਾਲੀਵੁੱਡ ਦੇ ਹੈਂਡਸਮ ਤੇ ਡੈਸ਼ਿੰਗ ਐਕਟਰ ਰਿਤਿਕ ਰੌਸ਼ਨ ਨਜ਼ਰ ਆ ਰਹੇ ਹਨ। ਜੀ ਹਾਂ ਰਿਤਿਕ ਰੌਸ਼ਨ ਆਪਣੀ ਆਉਣ ਵਾਲੀ ਫਿਲਮ 'ਵਾਰ' ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਟੀ. ਵੀ. ਸ਼ੋਅ 'ਚ ਸ਼ਿਰਕਤ ਕਰਨ ਆਏ ਸਨ, ਜਿੱਥੇ ਉਹ ਆਪਣੀ ਫਿਲਮ ਦੀ ਅਦਾਕਾਰਾ ਵਾਣੀ ਕਪੂਰ ਨਾਲ ਨਜ਼ਰ ਆਏ।

6btata98

ਇਸ ਵੀਡੀਓ 'ਚ ਕਪਿਲ ਸ਼ਰਮਾ ਰਿਤਿਕ ਰੌਸ਼ਨ ਤੋਂ ਡਾਂਸ ਮੂਵ ਸਿੱਖਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਉਹ ਡਾਂਸ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੋ ਘੰਟਿਆਂ 'ਚ ਸੱਤ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।


ਦੱਸ ਦਈਏ ਕਿ ਰਿਤਿਕ ਰੌਸ਼ਨ ਦੀ ਫਿਲਮ 'ਵਾਰ' ਐਕਸ਼ਨ ਤੇ ਥ੍ਰਿਲਰ ਨਾਲ ਭਰੇ ਟਰੇਲਰ ਨੂੰ 70 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਫਿਲਮ 'ਚ ਟਾਈਗਰ ਸ਼ਰਾਫ ਐਕਸ਼ਨ 'ਚ ਰਿਤਿਕ ਰੌਸ਼ਨ ਨੂੰ ਟੱਕਰ ਦਿੰਦੇ ਹੋਏ ਨਜ਼ਰ ਆਉਣਗੇ। ਐਕਸ਼ਨ ਅਤੇ ਰੋਮਾਂਚ ਨਾਲ ਭਰੀ ਇਹ ਫਿਲਮ 2 ਅਕਤੂਬਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਰਹੀ ਹੈ।

7luoshio


Tags: Hrithik RoshanKapil SharmaKept The Ghungroo Vibe GoingThe Kapil Sharma ShowWarAditya ChopraTiger Shroff

Edited By

Sunita

Sunita is News Editor at Jagbani.