FacebookTwitterg+Mail

ਰਿਤਿਕ ਰੋਸ਼ਨ ਨੇ ਸੰਜੇ ਖਾਨ ਦੀ ਆਟੋਬਾਇਓਗ੍ਰਾਫੀ ਦਾ ਪੋਸਟਰ ਕੀਤਾ ਸ਼ੇਅਰ

hrithik roshan and sanjay khan
22 September, 2018 09:19:16 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਗ੍ਰੀਕ ਗੌਡ ਐਕਟਰ ਰਿਤਿਕ ਰੋਸ਼ਨ ਨੇ ਲੈਜੇਂਡ ਐਕਟਰ ਸੰਜੇ ਖਾਨ ਦੀ ਆਟੋਬਾਇਓਗ੍ਰਾਫੀ 'ਦਿ ਬੈਸਟ ਮਿਸਟੇਕਸ ਆਫ ਮਾਈ ਲਾਈਫ' ਦਾ ਫਸਟ ਲੁੱਕ ਸ਼ੇਅਰ ਕੀਤਾ ਹੈ। ਸੰਜੇ ਖਾਨ, ਸੂਜੈਨ ਖਾਨ ਦੇ ਪਿਤਾ ਤੇ ਫੇਮਸ ਸੀਰੀਅਲ 'ਟੀਪੂ ਸੁਲਤਾਨ' ਨਾਲ ਪਛਾਣੇ ਗਏ ਐਕਟਰ ਹਨ। ਉਨ੍ਹਾਂ ਦੀ ਇਹ ਕਿਤਾਬ ਦੀਵਾਲੀ 'ਤੇ ਲਾਂਚ ਹੋਣੀ ਹੈ। ਇਸ ਕਿਤਾਬ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਰਾਜ਼ ਖੋਲ੍ਹੇ ਹਨ। ਉਨ੍ਹਾਂ ਦੇ ਫਿਲਮਾਂ 'ਚ ਕਦਮ ਰੱਖਣ, ਪਰਸਨਲ ਤੋਂ ਲੈ ਕੇ ਪ੍ਰੋਫੇਸ਼ਨਲ ਜ਼ਿੰਦਗੀ ਤੱਕ ਸਾਰੀਆਂ ਗੱਲਾਂ ਫੈਨਜ਼ ਨੂੰ ਇਸ ਕਿਤਾਬ ਰਾਹੀਂ ਪਤਾ ਲੱਗਣਗੀਆਂ। ਸੰਜੇ ਨੇ ਬਾਇਓਗ੍ਰਾਫੀ 'ਚ ਆਪਣੀ ਲਾਈਫ ਦੇ ਹਰ ਪਹਿਲੂ ਬਾਰੇ ਲਿਖਿਆ ਹੈ। ਰਿਤਿਕ ਨੇ ਇਸ ਦੀ ਫਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ, “ਇਹ ਅਸਲੀ ਖਾਨ ਹੈ ਪਰ ਇਸ ਦੀ ਅਸਲ ਜ਼ਿੰਦਗੀ ਦੀ ਕਹਾਣੀ ਕੀ ਹੈ, ਉਹ ਤੁਹਾਨੂੰ ਆਟੋਬਾਇਓਗ੍ਰਾਫੀ 'ਚ ਪਤਾ ਲੱਗੇਗੀ, ਇਹ ਜਲਦ ਹੀ ਲਾਂਚ ਹੋਣ ਵਾਲੀ ਹੈ।''

 

ਦੱਸ ਦੇਈਏ ਕਿ ਐਕਟਰ ਸੰਜੇ ਖਾਨ ਹਿੰਦੀ ਸਿਨੇਮਾ ਜਗਤ ਦੇ ਫੇਮਸ ਸਟਾਰ ਰਹੇ ਹਨ। ਐਕਟਿੰਗ ਦੇ ਨਾਲ-ਨਾਲ ਸੰਜੇ ਨੇ ਡਾਇਰੈਕਸ਼ਨ 'ਚ ਵੀ ਆਪਣੀ ਕਿਸਮਤ ਅਜ਼ਮਾਈ। ਸੰਜੇ ਨੇ ਫਿਲਮਾਂ ਦੇ ਨਾਲ ਟੀ. ਵੀ. ਸੀਰੀਅਲ 'ਟੀਪੂ ਸੁਲਤਾਨ' 'ਚ ਐਕਟਿੰਗ ਕਰ ਲੋਕਾਂ ਦੇ ਦਿਲਾਂ 'ਚ ਆਪਣੀ ਪਛਾਣ ਬਣਾਈ। ਆਪਣੇ ਸਮੇਂ ਦੇ ਹੈਂਡਸਮ ਸਟਾਰ ਸੰਜੇ ਨੇ 40 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ ਤੇ ਕੁਝ ਫਿਲਮਾਂ ਡਾਇਰੈਕਸ਼ਨ ਦੇ ਨਾਲ ਪ੍ਰੋਡਿਉਸ ਵੀ ਕੀਤੀਆਂ। ਸੰਜੇ ਨੂੰ ਉਨ੍ਹਾਂ ਦੇ ਕੰਮਾਂ ਲਈ ਕਈ ਐਵਾਰਡ ਵੀ ਮਿਲ ਚੁੱਕੇ ਹਨ।

 


Tags: Hrithik RoshansharesFirst LookSanjay KhanAutobiographyThe Best Mistakes of My Life

Edited By

Sunita

Sunita is News Editor at Jagbani.