FacebookTwitterg+Mail

ਰਿਤਿਕ ਨੂੰ ਸਭ ਤੋਂ ਬਿਹਤਰੀਨ ਵਿਅਕਤੀ ਮੰਨਦੀ ਹੈ ਸੁਜ਼ੈਨ ਖਾਨ, ਲਿਖੀ ਖਾਸ ਪੋਸਟ

hrithik roshan and sussanne khan
11 January, 2020 10:55:17 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਉਨ੍ਹਾਂ ਨੂੰ ਸਭ ਤੋਂ ਬਿਹਤਰੀਨ ਵਿਅਕਤੀ ਮੰਨਦੀ ਹੈ। ਅਸਲ 'ਚ ਰਿਤਿਕ ਦੇ 46ਵੇਂ ਜਨਮ ਦਿਨ 'ਤੇ ਸੁਜ਼ੈਨ ਨੇ ਰਿਤਿਕ ਅਤੇ ਆਪਣੇ 2 ਬੱਚਿਆਂ ਰੇਹਾਨ ਅਤੇ ਰਿਦਾਨ ਵਾਲੀਆਂ ਤਸਵੀਰਾਂ ਅਤੇ ਵੀਡੀਓ ਦਾ ਇਕ ਕੋਲਾਜ ਸਾਂਝਾ ਕਰਦਿਆਂ ਲਿਖਿਆ, ''ਜਨਮ ਦਿਨ ਦੀ ਬਹੁਤ ਵਧਾਈ ਰਿਤਿਕ... ਤੁਸੀਂ ਮੇਰੀ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਵਿਅਕਤੀ ਹੋ।'' ਦੱਸ ਦਈਏ ਕਿ ਰਿਤਿਕ ਦੇ ਪਿਤਾ ਚੋਟੀ ਦੇ ਅਭਿਨੇਤਾ-ਨਿਰਦੇਸ਼ਕ ਰਾਕੇਸ਼ ਰੋਸ਼ਨ ਨੇ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਨੇ ਲਿਖਿਆ, ''ਜਨਮ ਦਿਨ ਮੁਬਾਰਕ ਹੋਵੇ ਡੁੱਗੂ, ਸੂਰਜ ਵਾਂਗ ਚਮਕਦੇ ਰਹੋ ਅਤੇ ਆਪਣੀ ਰੋਸ਼ਨੀ ਨਾਲ ਸਾਰੇ ਜਹਾਨ ਨੂੰ ਰੋਸ਼ਨ ਕਰ ਦਿਓ।''


ਦੱਸਣਯੋਗ ਹੈ ਕਿ ਰਿਤਿਕ ਰੌਸ਼ਨ ਐਕਸ਼ਨ-ਥ੍ਰਿਲਰ ਫਿਲਮ 'ਵਾਰ' 'ਚ ਟਾਈਗਰ ਸ਼ਰਾਫ ਅਤੇ ਵਾਣੀ ਕਪੂਰ ਨਾਲ ਨਜ਼ਰ ਆਏ ਸਨ। ਉਨ੍ਹਾਂ ਦੀ ਇਸ ਫਿਲਮ ਨੂੰ ਬਾਕਸ ਆਫਿਸ 'ਤੇ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਉਨ੍ਹਾਂ ਨੇ 'ਕੋਈ ਮਿਲ ਗਿਆ', 'ਕ੍ਰਿਸ਼', 'ਕ੍ਰਿਸ਼-3', 'ਸੁਪਰ 30' ਵਰਗੀਆਂ ਫਿਲਮਾਂ ਸੁਪਰਹਿੱਟ ਫਿਲਮਾਂ ਦੇ ਕੇ ਬਾਲੀਵੁੱਡ ਇੰਡਸਟਰੀ 'ਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ। 1980 'ਚ ਬਤੋਰ ਬਾਲ ਕਲਾਕਾਰ ਪਹਿਲੀ ਵਾਰ ਉਹ ਫਿਲਮ 'ਆਸ਼ਾ' 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ 'ਆਪ ਕੇ ਦੀਵਾਨੇ', 'ਆਸਪਾਸ', 'ਭਗਵਾਨ ਦਾਦਾ', ਵਰਗੀਆਂ ਕੁਝ ਫਿਲਮਾਂ 'ਚ ਵੀ ਉਨ੍ਹਾਂ ਨੇ ਚਾਈਲਡ ਆਰਟਿਸਟ ਕੰਮ ਕੀਤਾ ਹੈ।


Tags: Hrithik RoshanSussanne KhanBirthday WishInstagram PostBollywood Celebrity

About The Author

sunita

sunita is content editor at Punjab Kesari