FacebookTwitterg+Mail

ਰਿਲੀਜ਼ ਹੋਇਆ 'ਸੁਪਰ 30' ਦਾ ਟਰੇਲਰ, ਦਮਦਾਰ ਲੁੱਕ ਨਾਲ ਰਿਤਿਕ ਨੇ ਜਿੱਤਿਆ ਫੈਨਜ਼ ਦਾ ਦਿਲ

hrithik roshan film trailer
04 June, 2019 04:52:00 PM

ਮੁੰਬਈ (ਬਿਊਰੋ)— ਅਦਾਕਾਰ ਰਿਤਿਕ ਰੌਸ਼ਨ ਆਪਣੀ ਆਗਾਮੀ ਫਿਲਮ 'ਸੁਪਰ 30' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਰਿਤਿਕ ਰੌਸ਼ਨ ਦੀ ਫਿਲਮ 'ਸੁਪਰ 30' ਦਾ ਟਰੇਲਰ ਜ਼ਾਰੀ ਹੋ ਗਿਆ ਹੈ। ਟਰੇਲਰ 'ਚ ਰਿਤਿਕ ਨੇ ਆਪਣੀ ਸ਼ਾਨਦਾਰ ਐਕਟਿੰਗ ਅਤੇ ਲਾਜਵਾਬ ਪਰਸਨੈਲਿਟੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਫੈਨਜ਼ ਵੱਲੋਂ ਟਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਫਿਲਮ 'ਚ ਰਿਤਿਕ ਇਕ ਟੀਚਰ ਦੇ ਕਿਰਦਾਰ 'ਚ ਨਜ਼ਰ ਆਉਣਗੇ, ਜੋ 30 ਹੋਣਹਾਰ ਬੱਚਿਆਂ ਨੂੰ ਆਈ. ਆਈ. ਟੀ. ਦੇ ਐਂਟਰੈਂਸ ਟੈਸਟ ਲਈ ਤਿਆਰ ਕਰਦੇ ਹਨ।

ਰਿਤਿਕ ਰੌਸ਼ਨ ਆਪਣੀ ਫਿਲਮ 'ਸੁਪਰ 30' 'ਚ ਇਕ ਦਮਦਾਰ ਭੂਮਿਕਾ ਨਿਭਾਈ ਹੈ। ਸੈੱਟ ਤੋਂ ਵਾਇਰਲ ਹੋਈਆਂ ਉਨ੍ਹਾਂ ਦੀਆਂ ਤਸਵੀਰਾਂ ਦਰਸ਼ਕਾਂ ਨੂੰ ਫਿਲਮ ਪ੍ਰਤੀ ਹੋਰ ਉਤਸ਼ਾਹਿਤ ਕਰਦੀਆਂ ਹਨ। ਮ੍ਰਿਨਾਲ ਠਾਕੁਰ, ਅਮਿਤ ਸਾਧ ਤੇ ਨੰਦੀਸ਼ ਸੰਧੂ ਵਰਗੇ ਕਲਾਕਾਰ ਵੀ 'ਸੁਪਰ 30' 'ਚ ਰਿਤਿਕ ਰੌਸ਼ਨ ਨਾਲ ਨਜ਼ਰ ਆਉਣਗੇ। ਇਹ ਫਿਲਮ 12 ਜੁਲਾਈ 2019 ਨੂੰ ਰਿਲੀਜ਼ ਕੀਤੀ ਜਾਵੇਗੀ।


Tags: Super 30Hrithik RoshanTrailerBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari