ਜਲੰਧਰ(ਬਿਊਰੋ)— ਬਾਲੀਵੁੱਡ ਦੇ ਮਸਹੂਰ ਐਕਟਰ ਰਿਤਿਕ ਰੌਸ਼ਨ ਆਪਣੇ ਫਿਲਮੀ ਅਭਿਨੈ ਨੂੰ ਬਹੁਤ ਹੀ ਗੰਭੀਰਤਾ ਨਾਲ ਨਿਭਾਉਂਦੇ ਹਨ। ਉਹ ਹਰ ਕਿਰਦਾਰ ਇੰਝ ਨਿਭਾਉਂਦੇ ਹਨ ਜਿਵੇਂ ਉਹ ਉਸ ਕਿਰਦਾਰ ਨੂੰ ਜੀਅ ਰਹੇ ਹੋਣ, ਇਸ ਲਈ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਅਦਾਕਰੀ ਦੇ ਲੱਖਾਂ ਫੈਨ ਹਨ। ਰਿਤਿਕ ਰੌਸ਼ਨ ਦੀ ਅਗਲੀ ਫਿਲਮ 'ਸੁਪਰ 30' ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ ਵਲੋਂ ਰਿਲੀਜ਼ ਹੋਏ ਉਨ੍ਹਾਂ ਦੇ ਲੁੱਕ ਨੇ ਦਰਸ਼ਕਾਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ। ਉੱਥੇ ਹੀ, ਐਕਟਰ ਇਸ ਕਿਰਦਾਰ 'ਚ ਢੱਲਣ ਲਈ ਹਮੇਸ਼ਾ ਆਪਣੇ ਨਾਲ ਇਕ ਪਰਨਾ ਰੱਖਦੇ ਸਨ ਜੋ ਉਨ੍ਹਾਂ ਨੂੰ ਇਸ ਕਿਰਦਾਰ 'ਚ ਢੱਲਣ ਲਈ ਮਦਦ ਕਰਦਾ ਸੀ।
ਐਕਟਰ ਫਿਲਮ 'ਸੁਪਰ 30' 'ਚ ਇਕ ਬਿਹਾਰੀ ਕਿਰਦਾਰ ਨਿਭਾ ਰਹੇ ਹਨ। ਅਜਿਹੇ 'ਚ ਪਰਨਾ ਉਨ੍ਹਾਂ ਦੇ ਕਿਰਦਾਰ ਦਾ ਅਨਿੱਖੜਵਾਂ ਹਿੱਸਾ ਰਿਹਾ। 'ਸੁਪਰ 30' 'ਚ ਰਿਤਿਕ ਰੌਸ਼ਨ ਪਟਨਾ 'ਚ ਸਥਿਤ ਗੁਰੂ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਜੋ 30 ਹੁਨਰਹਾਰ ਪਰ ਆਰਥਿਕ ਰੂਪ ਤੋਂ ਪੱਛੜੇ ਬੱਚਿਆਂ ਨੂੰ ਘੱਟ ਪੈਸਿਆਂ 'ਚ ਆਈ. ਆਈ. ਟੀ. ਦੀ ਪਰੀਖਿਆ ਲਈ ਤਿਆਰ ਕਰਦੇ ਹਨ। ਰਿਲਾਇਨਸ ਐਟਰਟੇਨਮੈਂਟ ਅਤੇ ਫੈਂਟਮ ਫਿਲਮਸ ਦੁਆਰਾ ਨਿਰਮਿਤ 'ਸੁਪਰ 30' ਵਿਕਾਸ ਬਹਿਲ ਦੁਆਰਾ ਨਿਰਦੇਸ਼ਿਤ ਹੈ। ਰਿਤਿਕ ਰੌਸ਼ਨ ਦੁਆਰਾ ਅਭਿਨੀਤ ਇਹ ਫਿਲਮ 26 ਜੁਲਾਈ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।