FacebookTwitterg+Mail

ਜਿਮ ਬਾਰੇ ਭੁਲੇਖਾ ਪਾਊ ਪ੍ਰਚਾਰ ਕਾਰਨ ਬੁਰੇ ਫਸੇ ਰਿਤਿਕ ਰੌਸ਼ਨ, ਕੇਸ ਦਰਜ

hrithik roshan named in cheating case in hyderabad
05 July, 2019 08:56:07 AM

ਹੈਦਰਾਬਾਦ (ਬਿਊਰੋ) : ਬਾਲੀਵੁੱਡ ਦੇ ਦਿੱਗਜ ਕਲਾਕਾਰ ਰਿਤਿਕ ਰੌਸ਼ਨ ਨੂੰ ਇੱਥੋਂ ਦੀ ਪੁਲਸ ਨੇ ਧੋਖਾਧੜੀ ਦੇ ਮਾਮਲੇ 'ਚ ਨਾਮਜ਼ਦ ਕੀਤਾ ਹੈ। ਰਿਤਿਕ ਰੌਸ਼ਨ ਤੇ ਤਿੰਨ ਹੋਰਨਾਂ ਖਿਲਾਫ ਇਕ ਜਿਮ ਯੂਜ਼ਰ ਨੇ ਸ਼ਿਕਾਇਤ ਕੀਤੀ ਸੀ ਕਿ ਜਿਨ੍ਹਾਂ ਸੇਵਾਵਾਂ ਦਾ ਵਾਅਦਾ ਕੀਤਾ ਜਾਂਦਾ ਹੈ, ਉਹ ਦਿੱਤੀਆਂ ਜਾਂਦੀਆਂ। ਇਸ ਮਗਰੋਂ ਪੁਲਸ ਨੇ ਇਹ ਕਾਰਵਾਈ ਕੀਤੀ ਹੈ। ਇੱਥੋਂ ਦੀ ਕੇ. ਪੀ. ਐਚ. ਬੀ. ਕਾਲੋਨੀ ਪੁਲਸ ਥਾਣੇ ਦੇ ਇੰਸਪੈਕਟਰ ਕੇ. ਲਕਸ਼ਮੀ ਨਾਰਾਇਨ ਨੇ ਦੱਸਿਆ ਕਿ ਆਈ. ਸ਼ਸ਼ੀਕਾਂਤ ਨੇ ਕਲਟ. ਫਿੱਟ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਸ਼ਿਕਾਇਤ ਦਰਜ ਕਰਵਾਈ ਹੈ। ਰਿਤਿਕ ਰੌਸ਼ਨ ਇਸ ਬਰਾਂਡ ਦਾ ਅੰਬੈਸਡਰ ਹੈ, ਇਸ ਲਈ ਸ਼ਿਕਾਇਤਕਰਤਾ ਨੇ ਕੰਪਨੀ ਦੇ ਅਧਿਕਾਰੀਆਂ ਦੇ ਨਾਲ-ਨਾਲ ਉਸ ਖਿਲਾਫ ਵੀ ਸ਼ਿਕਾਇਤ ਦੇ ਦਿੱਤੀ ਹੈ।

ਸ਼ਿਕਾਇਤ ਮੁਤਾਬਕ ਸ਼ਸ਼ੀਕਾਂਤ ਨੇ ਜਿਮ ਨੂੰ ਭਾਰ ਘਟਾਉਣ ਲਈ ਪਿਛਲੇ ਸਾਲ ਦਸੰਬਰ 'ਚ 17,490 ਰੁਪਏ ਦਾ ਭੁਗਤਾਨ ਕੀਤਾ ਸੀ ਪਰ ਉਸ ਨੂੰ ਸਹੀਂ ਸਮਾਂ (ਟਾਈਮ ਸਲਾਟ) ਨਹੀਂ ਸੀ ਦਿੱਤਾ ਗਿਆ। ਕੰਪਨੀ ਇਹ ਪੈਕੇਜ 36,400 ਰੁਪਏ 'ਚ ਵੇਚਦੀ ਹੈ ਪਰ ਉਸ ਨੂੰ ਛੋਟ 'ਚ ਮਿਲਿਆ ਸੀ। ਸ਼ਸ਼ੀਕਾਂਤ ਨੇ ਦਾਅਵਾ ਕੀਤਾ ਕਿ ਰਿਤਿਕ ਰੌਸ਼ਨ ਨੂੰ ਆਪਣਾ ਮੁੱਖ ਚਿਹਰਾ ਦਿਖਾਉਣ ਵਾਲੀ ਇਹ ਜਿਮ ਕੰਪਨੀ ਦਾਅਵਾ ਕਰਦੀ ਹੈ ਕਿ ਰੋਜ਼ਾਨਾ ਵਰਕਆਊਟ ਸੈਸ਼ਨ ਨਾਲ ਭਾਰ ਯਕੀਨਨ ਘਟਾਇਆ ਜਾਂਦਾ ਹੈ। ਉਸ ਨੇ ਕਿਹਾ ਹੈ ਕਿ ਰਿਤਿਕ ਰੌਸ਼ਨ ਕਰਕੇ ਵੱਡੀ ਗਿਣਤੀ 'ਚ ਲੋਕ ਕੰਪਨੀ ਨਾਲ ਜੁੜੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Tags: Hrithik RoshanCheating CaseHyderabadBrand AmbassadorCult FitCyberabad police commissionerate

Edited By

Sunita

Sunita is News Editor at Jagbani.