FacebookTwitterg+Mail

ਚੀਨੀ ਦਰਸ਼ਕਾਂ ਨੇ ਰਿਤਿਕ ਰੋਸ਼ਨ ਨੂੰ ਦਿੱਤਾ ਨਵਾਂ ਨਾਂ

hrithik roshan new name chini fans
30 May, 2019 06:23:14 PM

ਜਲੰਧਰ (ਬਿਊਰੋ) - ਬਾਲੀਵੁੱਡ ਸੁਪਰਸਟਾਰ ਰਿਤਿਕ ਰੋਸ਼ਨ ਦੀ ਫਿਲਮ 'ਕਾਬਿਲ' ਹਾਲ ਹੀ 'ਚ ਚੀਨ ਵਿਚ ਰਿਲੀਜ਼ ਹੋਈ ਹੈ।ਜਿਸ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਆਪਣੇ ਦੇਸ਼ 'ਚ ਰਿਤਿਕ ਦੀ ਉਡੀਕ ਕਰ ਰਹੇ ਚੀਨ ਦੇ ਫੈੱਨਜ਼ ਨੇ ਉਨ੍ਹਾਂ ਨੂੰ 'ਦਾ ਸ਼ੁਆਈ' ਇਕ ਨਵਾਂ ਨਾਂ ਦਿੱਤਾ ਹੈ, ਜਿਸ ਦਾ ਮਤਲਬ ਹੈ ਬੇਹੱਦ ਖੂਬਸੂਰਤ।ਦੱਸਣਯੋਗ ਹੈ ਕਿ ਰਿਤਿਕ ਨੇ ਆਪਣੇ ਚੀਨ ਦੇ ਫੈੱਨਜ਼ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਰਿਤਿਕ ਨੂੰ ਚੀਨ ਤੋਂ ਅਣਗਿਣਤ ਈਮੇਲ ਤੇ ਮੈਸੇਜ ਆ ਰਹੇ ਹਨ, ਜਿਨ੍ਹਾਂ 'ਚ ਰਿਤਿਕ ਦੀ ਹਾਲ ਹੀ ਰਿਲੀਜ਼ ਹੋਈ ਫਿਲਮ 'ਕਾਬਿਲ' ਨੂੰ ਦੇਖਣ ਤੋਂ ਬਾਅਦ ਫੈੱਨਜ਼ ਉਨ੍ਹਾਂ ਦੇ ਆਉਣ ਦੀ ਉਡੀਕ 'ਚ ਕਰ ਰਹੇ ਹਨ।

'ਕਾਬਿਲ' ਫਿਲਮ 'ਚ ਰਿਤਿਕ ਨੇ ਬਾ-ਕਮਾਲ ਅਦਾਕਾਰੀ ਨਾਲ ਦਰਸ਼ਕਾਂ ਨੂੰ ਕਾਇਲ ਕਰ ਦਿੱਤਾ ਹੈ।'ਕਾਬਿਲ' ਫਿਲਮ ਨੇ ਭਾਰਤ 'ਚ ਬਾਕਸ ਆਫਿਸ 'ਤੇ ਚੰਗੀ ਸਫਲਤਾ ਹਾਸਿਲ ਕੀਤੀ ਹੈ ਤੇ ਦਰਸ਼ਕਾਂ ਦੀ ਪਸੰਦ ਬਣੀ।ਇਸ ਫਿਲਮ 'ਚ ਰਿਤਿਕ ਰੋਸ਼ਨ ਨਾਲ ਯਾਮਿਨੀ ਗੌਤਮ ਲੀਡ ਰੋਲ 'ਚ ਨਜ਼ਰ ਆ ਰਹੇ ਹਨ।ਰਿਤਿਕ ਹਮੇਸ਼ਾ ਆਪਣੀਆਂ ਫਿਲਮਾਂ ਨਾਲ ਦਰਸ਼ਕਾਂ ਅਤੇ ਆਲੋਚਕਾਂ ਨੂੰ ਸਰਪ੍ਰਾਇਜ਼ ਕਰਦੇ ਰਹਿੰਦੇ ਹਨ।ਰਿਤਿਕ ਰੋਸ਼ਨ ਦੀ ਅਗਲੀ ਫਿਲਮ 'ਸੁਪਰ 30' ਵੀ ਜਲਦ ਰਿਲੀਜ਼ ਹੋਣ ਵਾਲੀ ਹੈ।

 


Tags: Hrithik RoshanKaabilDa ShuaiChinese fansYami GautamBollywood update

Edited By

Lakhan

Lakhan is News Editor at Jagbani.