ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਰਿਤਿਕ ਰੋਸ਼ਨ ਦਾ ਨਾਂ ਉਨ੍ਹਾਂ ਸਟਾਰਸ 'ਚ ਸ਼ੁਮਾਰ ਹੈ, ਜਿਨ੍ਹਾਂ ਨੇ ਆਪਣੇ ਫਿਟਨੈੱਸ 'ਤੇ ਪੂਰਾ ਧਿਆਨ ਦਿੱਤਾ ਹੈ। ਜਲਦ ਹੀ ਰਿਤਿਕ ਬੈਕ-ਟੂ-ਬੈਕ ਦੋ ਫਿਲਮਾਂ ਕਰਨ ਵਾਲੇ ਹਨ। ਇਸ ਦਾ ਇੰਤਜ਼ਾਰ ਉਸ ਦੇ ਫੈਨਜ਼ ਬੇਸਬਰੀ ਨਾਲ ਕਰ ਰਹੇ ਹਨ। ਇਸ ਤੋਂ ਪਹਿਲਾਂ ਰਿਤਿਕ ਦੀ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਤਬਾਹੀ ਮਚਾ ਦਿੱਤੀ ਹੈ। ਵੀਡੀਓ 'ਚ ਰਿਤਿਕ ਜਿੰਮ 'ਚ ਪਸੀਨਾ ਵਹਾਉਂਦੇ ਨਜ਼ਰ ਆ ਰਹੇ ਹਨ। ਇਸ ਵਾਇਰਲ ਵੀਡੀਓ ਨੂੰ ਰਿਤਿਕ ਦੇ ਫੈਨਜ਼ ਦੇ ਨਾਲ-ਨਾਲ ਬਾਲੀਵੁੱਡ ਐਕਟਰ ਟਾਈਗਰ ਤੇ ਰਣਵੀਰ ਸਿੰਘ ਨੇ ਖੂਬ ਪਸੰਦ ਕੀਤਾ ਹੈ। ਉਨ੍ਹਾਂ ਨੇ ਰਿਤਿਕ ਦੀ ਵੀਡੀਓ 'ਤੇ ਕੁਮੈਂਟ ਵੀ ਕੀਤਾ ਹੈ। ਇਸ ਦੇ ਨਾਲ ਹੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਰਿਤਿਕ ਨੇ ਲਿਖਿਆ ਕਿ ''ਕਦੇ ਨਹੀਂ ਸੋਚਿਆ ਸੀ ਕਿ ਮੁੜ ਵਾਪਸੀ ਕਰਨਾ ਇੰਨਾ ਮੁਸ਼ਕਲ ਹੋਵੇਗਾ।''
ਦੱਸ ਦਈਏ ਕਿ ਰਿਤਿਕ ਤੇ ਟਾਈਗਰ ਸ਼ਰਾਫ ਜਲਦ ਹੀ ਯਸ਼ਰਾਜ ਬੈਨਰ ਦੀ ਫਿਲਮ 'ਚ ਵਾਣੀ ਕਪੂਰ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਟਾਈਗਰ ਡਾਂਸਿੰਗ 'ਚ ਰਿਤਿਕ ਤੋਂ ਪ੍ਰੇਰਿਤ ਹਨ ਤੇ ਉਨ੍ਹਾਂ ਨਾਲ ਫਿਲਮ 'ਚ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਤ ਵੀ ਹਨ।