FacebookTwitterg+Mail

ਜਨਮਦਿਨ 'ਤੇ ਰਿਤਿਕ ਰੌਸ਼ਨ ਨੂੰ ਪਿਤਾ ਰਾਕੇਸ਼ ਰੌਸ਼ਨ ਨੇ ਦਿੱਤਾ ਸ਼ਾਨਦਾਰ ਤੋਹਫਾ

hrithik roshan special birthday gift
10 January, 2018 08:21:52 PM

ਮੁੰਬਈ (ਬਿਊਰੋ)— ਰਿਤਿਕ ਰੌਸ਼ਨ ਦੇ ਫੈਨਜ਼ ਨੂੰ ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਰਾਕੇਸ਼ ਰੌਸ਼ਨ ਨੇ ਸ਼ਾਨਦਾਰ ਤੋਹਫਾ ਦਿੱਤਾ ਹੈ। ਰਾਕੇਸ਼ ਰੌਸ਼ਨ ਨੇ ਸੁਪਰਹਿੱਟ ਫਿਲਮ 'ਕ੍ਰਿਸ਼ 4' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

ਕ੍ਰਿਸ਼ ਸੀਰੀਜ਼ ਦੀ ਅਗਲੀ ਫਿਲਮ ਯਾਨੀ 'ਕ੍ਰਿਸ਼ 4' ਸਾਲ 2020 'ਚ ਕ੍ਰਿਸਮਸ ਮੌਕੇ ਰਿਲੀਜ਼ ਹੋਵੇਗੀ। ਕ੍ਰਿਸ਼ ਸੀਰੀਜ਼ ਦੀਆਂ ਪਹਿਲੀਆਂ ਤਿੰਨ ਫਿਲਮਾਂ ਸਫਲ ਰਹੀਆਂ ਹਨ। ਹੁਣ ਉਸ ਦਾ ਅਗਲਾ ਭਾਗ 2020 'ਚ ਰਿਲੀਜ਼ ਹੋਵੇਗਾ। ਜ਼ਾਹਿਰ ਹੈ ਕਿ ਅਜੇ ਰਿਤਿਕ ਉਸ ਤੋਂ ਪਹਿਲਾਂ ਕਈ ਫਿਲਮਾਂ ਕਰ ਰਹੇ ਹਨ, ਜਿਨ੍ਹਾਂ 'ਚੋਂ ਇਕ 'ਸੁਪਰ 30' ਹੈ। 'ਸੁਪਰ 30' ਆਨੰਦ ਕੁਮਾਰ 'ਤੇ ਬਣ ਰਹੀ ਹੈ। ਇਸ ਦੀਆਂ ਤਿਆਰੀਆਂ ਇਨ੍ਹੀਂ ਦਿਨੀਂ ਜ਼ੋਰਾਂ 'ਤੇ ਚੱਲ ਰਹੀਆਂ ਹਨ।
ਦੱਸਣਯੋਗ ਹੈ ਕਿ ਰਿਤਿਕ ਦੇ ਫੈਨਜ਼ ਨੇ ਉਨ੍ਹਾਂ ਦੇ ਜਨਮਦਿਨ ਮੌਕੇ ਇਕ ਸ਼ਾਨਦਾਰ ਵੀਡੀਓ ਵੀ ਜਾਰੀ ਕੀਤੀ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਬਾਲੀਵੁੱਡ ਦੇ ਹੈਂਡਸਮ ਹੰਕ ਰਿਤਿਕ ਰੌਸ਼ਨ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਨੇ ਉਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਇਕ ਖਾਸ ਸੁਨੇਹਾ ਤੇ ਤਸਵੀਰ ਨਾਲ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਹੈ।


Tags: Hrithik Roshan Birthday Gift Rakesh Roshan Krrish 4

Edited By

Rahul Singh

Rahul Singh is News Editor at Jagbani.