FacebookTwitterg+Mail

'ਸੁਪਰ 30' 'ਚ ਰਿਤਿਕ ਦੀ ਲੁੱਕ ਨੂੰ ਲੀਕ ਹੋਣ ਤੋਂ ਬਚਾਉਣ ਲਈ ਹੋਈਆਂ ਇਹ ਕੋਸ਼ਿਸ਼ਾਂ

hrithik roshan super 30
20 May, 2019 04:08:47 PM

ਜਲੰਧਰ (ਬਿਊਰੋ)— ਰਾਜਸਥਾਨ 'ਚ ਆਪਣੀ ਆਗਾਮੀ ਫਿਲਮ 'ਸੁਪਰ 30' ਦੀ ਸ਼ੂਟਿੰਗ ਦੌਰਾਨ ਪ੍ਰੋਡਿਊਸਰ ਤੇ ਡਾਇਰੈਕਟਰ ਰਿਤਿਕ ਰੌਸ਼ਨ ਦੀ ਲੁੱਕ ਲੀਕ ਹੋਣ ਤੋਂ ਬਚਾਉਣ ਲਈ ਅਕਸਰ ਸੈੱਟ ਨੂੰ ਪਰਦੇ ਨਾਲ ਕਵਰ ਕਰ ਦਿੰਦੇ ਸਨ ਤਾਂ ਕਿ ਅਦਾਕਾਰ ਦੀ ਲੁੱਕ ਜਨਤਕ ਨਾ ਹੋ ਸਕੇ। ਅਦਾਕਾਰ ਰਿਤਿਕ ਰੌਸ਼ਨ ਰਾਹ 'ਚ ਭੀੜ ਤੋਂ ਬਚਣ ਲਈ ਐਨਕਾਂ ਦੀ ਵਰਤੋਂ ਕਰਦੇ ਸਨ। ਜੇਕਰ ਫਿਲਮ ਦੀ ਆਊਟਡੌਰ ਸ਼ੂਟਿੰਗ ਹੁੰਦੀ ਤਾਂ ਰਿਤਿਕ ਦੇ ਪਹੁੰਚਣ ਤੋਂ ਬਾਅਦ ਕਰਿਊ ਮੈਂਬਰ ਸੈੱਟ ਨੂੰ ਚਾਰੋਂ ਪਾਸਿਆਂ ਤੋਂ ਪਰਦਿਆਂ ਨਾਲ ਕਵਰ ਕਰ ਲੈਂਦੇ ਸੀ।

ਤੰਗ ਸੜਕਾਂ ਦੇ ਕਾਰਨ ਰਿਤਿਕ ਨੂੰ ਸੈੱਟ ਤੱਕ ਪੈਦਲ ਹੀ ਚੱਲ ਕੇ ਆਉਣਾ ਪੈਂਦਾ ਸੀ। ਹਾਲਾਂਕਿ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਰਿਤਿਕ ਰੌਸ਼ਨ ਨੇ ਆਪਣੀ ਫਿਲਮ ਵਾਲੀ ਲੁੱਕ ਬਦਲ ਕੇ ਫੈਨਜ਼ ਨਾਲ ਤਸਵੀਰਾਂ ਵੀ ਖਿੱਚਵਾਈਆਂ। ਦੱਸਣਯੋਗ ਹੈ ਕਿ ਰਿਤਿਕ ਰੌਸ਼ਨ 'ਸੁਪਰ 30' 'ਚ ਇਕ ਟੀਚਰ ਦੇ ਕਿਰਦਾਰ 'ਚ ਨਜ਼ਰ ਆਉਣਗੇ, ਜੋ 30 ਵਿਦਿਆਰਥੀਆਂ ਨੂੰ ਆਈ. ਆਈ. ਟੀ. ਤੇ ਜੇ. ਈ. ਈ. ਦੀ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਹਨ। ਇਹ ਫਿਲਮ ਇਸੇ ਸਾਲ 26 ਜੁਲਾਈ ਨੂੰ ਰਿਲੀਜ਼ ਹੋਵੇਗੀ।


Tags: Hrithik RoshanSuper 30Rajasthan ShootingBollywood Punjabi NewsBollywood Celebrity News in Punjabiਬਾਲੀਵੁੱਡ ਸਮਾਚਾਰ

Edited By

Lakhan

Lakhan is News Editor at Jagbani.