FacebookTwitterg+Mail

ਜਾਣੋ ਕਿਵੇਂ 'ਲੌਕ ਡਾਊਨ' ਦੌਰਾਨ ਵੀ ਲੱਖਾਂ-ਕਰੋੜਾਂ ਕਮਾ ਰਹੇ ਹਨ ਫ਼ਿਲਮੀ ਸਿਤਾਰੇ

hrithik roshan to sania mirza celebrities earning huge money amid lockdown
04 April, 2020 12:43:25 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਨੇ ਹੁਣ ਭਾਰਤ ਵਿਚ ਆਪਣੇ ਪੈਰ ਪਸਾਰ ਲਏ ਹਨ, ਜਿਸ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ 21 ਦਿਨਾਂ ਲਈ 'ਲੌਕ-ਡਾਊਨ' ਕਰਨ ਦੀ ਅਪੀਲ ਕੀਤੀ ਸੀ। ਹੁਣ ਤਕ ਇਸ ਖ਼ਤਰਨਾਕ ਵਾਇਰਸ ਨਾਲ ਲੱਖਾਂ ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ ਅਤੇ ਕਈ ਲੋਕ ਇਸ ਨਾ-ਮੁਰਾਦ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ। 'ਲੌਕ-ਡਾਊਨ' ਕਾਰਨ ਸਾਰੇ ਕੰਮ-ਧੰਦੇ ਅਤੇ ਕਾਰਖਾਨੇ ਬੰਦ ਹੋ ਗਏ ਹਨ ਅਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ ਪਰ ਬੰਦੀ ਅਤੇ ਮੰਦੀ ਦੇ ਇਸ ਦੌਰ ਵਿਚ ਵੀ ਭਾਰਤੀ ਸਿਨੇਮਾ ਦੇ ਕਲਾਕਾਰ ਅਤੇ ਪ੍ਰਸਿੱਧ ਹਸਤੀਆਂ ਦੀ ਕਮਾਈ ਉਸੇ ਤਰ੍ਹਾਂ ਬਰਕਰਾਰ ਹੈ। ਇਸਦਾ ਕਾਰਨ ਹੈ ਸੋਸ਼ਲ ਮੀਡੀਆ ਅਤੇ ਉਸ 'ਤੇ ਮੌਜ਼ੂਦ ਇਨ੍ਹਾਂ ਦੇ ਕਰੋੜਾਂ ਦੀ ਸੰਖਿਆ ਵਿਚ ਫਾਲੋਵਰਸ।

ਦਰਅਸਲ ਮਾਮਲਾ ਇਹ ਹੈ ਕਿ ਅਭਿਨੇਤਾ ਰਿਤਿਕ ਰੌਸ਼ਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ 'ਲੌਕ-ਡਾਊਨ' ਦੀ ਸ਼ੁਰੂਆਤ ਵਿਚ ਇਕ ਵੀਡੀਓ ਪੋਸਟ ਕੀਤੀ, ਜਿਸ ਵਿਚ ਉਹ ਪਿਆਨੋ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿਚ ਉਨ੍ਹਾਂ ਨੇ ਆਪਣੇ ਪ੍ਰਸ਼ੰਸ਼ਕਾਂ ਤੋਂ 21 ਦਿਨ ਦਾ ਚੈਲੇਂਜ ਲੈਣ ਦੀ ਗੱਲ ਕੀਤੀ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ 21 ਦਿਨ ਦੇ 'ਲੌਕ ਡਾਊਨ' ਦੌਰਾਨ ਪਿਆਨੋ ਸਿੱਖਣ ਦਾ ਚੈਲੇਂਜ ਕੀਤਾ ਹੈ। ਤੁਸੀ ਵੀ ਇਨ੍ਹਾਂ 21 ਦਿਨਾਂ ਵਿਚ ਕੁਝ ਨਵਾਂ ਸਿੱਖ ਸਕਦੇ ਹੋ। ਹੁਣ ਇਸ ਵੀਡੀਓ ਨੂੰ ਦੇਖਣ ਵਾਲਿਆਂ ਨੂੰ ਲੱਗਾ ਹੋਵੇਗਾ ਕਿ ਰਿਤਿਕ ਨੇ ਹਕੀਕਤ ਵਿਚ ਪਿਆਨੋ ਸਿੱਖਣ ਦਾਚੈਲੇਂਜ ਕੀਤਾ ਹੈ।    

ਰਿਤਿਕ ਰੌਸ਼ਨ ਦੀ ਇਹ ਜ਼ਿੰਦਾਦਿਲੀ ਅਤੇ ਜ਼ਿਦ ਦੇਖ ਕੇ ਉਨ੍ਹਾਂ ਦੇ ਫੈਨਜ਼ ਵੀ ਕਾਫੀ ਖੁਸ਼ ਹੋਏ ਪਰ ਸਚਾਈ ਇਹ ਹੈ ਕਿ ਇਹ ਵੀਡੀਓ 'ਵੇਦਾਂਤੂ' ਨਾਂ ਦੇ ਇਕ ਐਪਲੀਕੇਸ਼ਨ ਦਾ ਪ੍ਰਚਾਰ ਹੈ। ਆਪਣੇ ਫੈਨਜ਼ ਨੂੰ ਬੁੱਧੂ ਬਣਾਉਣ ਦਾ ਇਹ ਕੰਮ ਸਿਰਫ ਰਿਤਿਕ ਰੌਸ਼ਨ ਨੇ ਹੀ ਨਹੀਂ ਕੀਤਾ, ਇਸ ਮੁਹਿੰਮ ਵਿਚ ਟੇਨਿਸ ਸਟਾਰ ਸਾਨਿਆ ਮਿਰਜ਼ਾ, ਸ਼ਿਖਰ ਧਵਨ ਅਤੇ ਟਿਕ ਟੋਕ ਸਟਾਰ ਜਨੰਤ ਜ਼ੁਬੇਰ ਵੀ ਸ਼ਾਮਿਲ ਹੈ। ਸੋਸ਼ਲ ਮੀਡੀਆ 'ਤੇ ਇਨ੍ਹਾਂ ਸਾਰਿਆਂ ਦੇ ਫਾਲੋਵਰਸ ਕਰੋੜਾਂ ਦੀ ਸੰਖਿਆ ਵਿਚ ਹਨ ਅਤੇ ਇਸ ਸੰਖਿਆ ਨੂੰ ਦਿਖਾ ਕੇ ਹੀ ਇਨ੍ਹਾਂ ਲੋਕਾਂ ਨੇ ਇਸ 21 ਦਿਨ ਦੇ ਚੈਲੇਂਜ ਦੇ ਬਦਲੇ ਆਮਦਨੀ ਕੀਤੀ।   

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸੋਸ਼ਲ ਮੀਡੀਆ ਤੋਂ ਆਮਦਨੀ ਦਾ ਕਿ ਲੈਣਾ-ਦੇਣਾ? ਤਾਂ ਅਸੀਂ ਦੱਸ ਦੇਈਏ ਕਿ ਹਰ ਸੇਲਿਬ੍ਰਿਟੀ ਨੂੰ ਸੋਸ਼ਲ ਮੀਡੀਆ 'ਤੇ ਕੋਈ ਵੀ ਪ੍ਰੋਮੋਸ਼ਨ ਪੋਸਟ ਕਰਨ 'ਤੇ ਲੱਖਾਂ-ਕਰੋੜਾਂ ਮਿਲਦੇ ਹਨ। ਪ੍ਰਤੀ ਪੋਸਟ ਦੇ ਹਿਸਾਬ ਨਾਲ ਮਿਲਣ ਵਾਲੇ ਰੁਪਏ ਦੀ ਸੰਖਿਆ ਇਨ੍ਹਾਂ ਦੇ ਫਾਲੋਫਰਸ ਅਤੇ ਦੇਸ਼ ਵਿਚ ਇਨ੍ਹਾਂ ਦੀ ਲੋਕਪ੍ਰਿਯਤਾ ਦੇ ਅਨੁਸਾਰ ਘਟਦੀ ਅਤੇ ਵਧਦੀ ਹੈ।ਰਿਤਿਕ ਰੌਸ਼ਨ ਦੇ ਇੰਸਟਾਗ੍ਰਾਮ 'ਤੇ ਢਾਈ ਕਰੋੜ ਤੋਂ ਜ਼ਿਆਦਾ ਅਤੇ ਟਵਿੱਟਰ 'ਤੇ ਵੀ ਲੱਗਭਗ ਢਾਈ ਕਰੋੜ ਫਾਲੋਫਰਸ ਹਨ। ਇੰਨੇ ਫਾਲੋਫਰਸ ਵਾਲੇ ਕਿਸੇ ਵੀ ਸੇਲਿਬ੍ਰਿਟੀ ਨੂੰ ਇਕ ਪੋਸਟ ਕਰਨ 'ਤੇ ਇਕ ਕਰੋੜ ਤੋਂ ਤਿੰਨ ਕਰੋੜ ਰੁਪਏ ਤਕ ਆਰਾਮ ਨਾਲ ਜਾਂਦੇ ਹਨ।


Tags: Hrithik RoshanSania MirzaShahrukh KhanSalman KhanNeha DhupiaMoneyLockdownCovid 19Coronavirus

About The Author

sunita

sunita is content editor at Punjab Kesari