ਨਵੀਂ ਦਿੱਲੀ—ਬਾਲੀਵੁੱਡ ਅਭਿਨੇਤਾ ਰਿਤਿਕ ਰੌਸ਼ਨ ਨੂੰ ਅੱਜ ਉਨ੍ਹਾਂ ਦੇ ਜਨਮਦਿਨ 'ਤੇ ਹਰ ਪਾਸਿਓ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਇਸ ਖਾਸ ਦਿਨ 'ਤੇ ਉਨ੍ਹਾਂ ਦੀ ਸਾਬਕਾ ਪਤਨੀ ਸੁਜੈਨ ਖ਼ਾਨ ਕਿਵੇਂ ਫਿਰ ਪਿੱਛੇ ਰਹਿ ਸਕਦੀ ਸੀ, ਸੁਜੈਨ ਨੇ ਰਿਤਿਕ ਨੂੰ ਇਕ ਖਾਸ ਤੋਹਫਾ ਦਿੱਤਾ। ਇਹ ਖਾਸ ਤੋਹਫਾ ਇਹ ਹੈ, ਉਨ੍ਹਾਂ ਨੇ ਆਪਣੀ ਅਤੇ ਰਿਤਿਕ ਦੀ ਇਕ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਰਿਤਿਕ ਨੂੰ ਵਧਾਈ ਦਿੱਤੀ।
ਦੱਸਣਾ ਚਾਹੁੰਦੇ ਹਾਂ ਕਿ ਰਿਤਿਕ ਅਤੇ ਸੁਜੈਨ ਵੱਖ ਜ਼ਰੂਰ ਹੋ ਚੁੱਕੇ ਹਨ ਪਰ ਅਜੇ ਵੀ ਉਨ੍ਹਾਂ 'ਚ ਬਹੁਤ ਗਹਿਰਾ ਸੰਬੰਧ ਹੈ। ਆਪਣੇ ਬੱਚਿਆਂ ਨਾਲ ਸੁਜੈਨ ਅਤੇ ਰਿਤਿਕ ਨੇ ਨਵੇਂ ਸਾਲ ਦਾ ਜਸ਼ਨ ਇਕੱਠੇ ਮਨਾਇਆ। ਇਸ ਜਸ਼ਨ ਦੇ ਮੌਕਿਆਂ ਦੀਆਂ ਤਸਵੀਰਾਂ ਵੀ ਸੁਜੈਨ ਨੇ ਆਪਣੇ ਅਕਾਉਂਟ ਇੰਸਟਾਗਰਾਮ 'ਤੇ ਸ਼ੇਅਰ ਵੀ ਕੀਤੀਆਂ ਸਨ।