FacebookTwitterg+Mail

ਰਿਤਿਕ ਰੋਸ਼ਨ ਦਹਾਕੇ ਦੇ ਸਭ ਤੋਂ ਸੈਕਸੀ ਏਸ਼ੀਆਈ ਮਰਦ ਚੁਣੇ ਗਏ

hrithik roshan voted sexiest asian male of the decade in uk poll
05 December, 2019 09:47:41 AM

ਲੰਡਨ (ਭਾਸ਼ਾ)– ਲੰਡਨ ਵਿਚ ਬੁੱਧਵਾਰ ਨੂੰ ਜਾਰੀ ਇਕ ਆਨਲਾਈਨ ਸਰਵੇ ਮੁਤਾਬਕ ਬਾਲੀਵੁੱਡ ਸਟਾਰ ਰਿਤਿਕ ਰੋਸ਼ਨ ਨੂੰ 2019 ਦੇ ਨਾਲ-ਨਾਲ ਇਸ ਦਹਾਕੇ ਦਾ ਸਭ ਤੋਂ ਸੈਕਸੀ ਏਸ਼ੀਆਈ ਮਰਦ ਚੁਣਿਆ ਗਿਆ ਹੈ। ਹਾਲ ਹੀ ਵਿਚ ‘ਵਾਰ’ ਅਤੇ ‘ਸੁਪਰ 30’ ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੇ 45 ਸਾਲਾ ਅਭਿਨੇਤਾ ਰਿਤਿਕ ਰੋਸ਼ਨ ਬ੍ਰਿਟਿਸ਼ ਹਫਤਾਵਾਰੀ ਅਖਬਾਰ ‘ਈਸਟਰਨ ਆਈ’ ਵਲੋਂ ਜਾਰੀ ਸਾਲਾਨਾ ‘ਸੈਕਸੀਅਸਟ ਏਸ਼ੀਅਨ ਮੇਲ’ ਰੈਂਕਿੰਗ ਵਿਚ ਸਿਖਰ ’ਤੇ ਹਨ। ਇਨ੍ਹਾਂ ਦੀ ਚੋਣ ਦੁਨੀਆ ਭਰ ਦੇ ਫਿਲਮ ਪ੍ਰਸ਼ੰਸਕਾਂ ਦੇ ਵੋਟਾਂ, ਸੋਸ਼ਲ ਨੈੱਟਵਰਕਿੰਗ ਸਾਈਟਾਂ ’ਤੇ ਚਰਚਿਆਂ ਦੇ ਨਾਲ-ਨਾਲ ਸਾਲ ਭਰ ਰਹੇ ਉਨ੍ਹਾਂ ਦੇ ਵਿਆਪਕ ਪ੍ਰਭਾਵ ਦੇ ਆਧਾਰ ’ਤੇ ਕੀਤਾ ਗਿਆ ਹੈ। ਰੋਸ਼ਨ ਨੇ ਦੋਹਰੀ ਸਫਲਤਾ ਹਾਸਲ ਕੀਤੀ ਕਿਉਂਕਿ ਉਨ੍ਹਾਂ ਨੇ ਪਿਛਲੇ 10 ਸਾਲਾਂ ਲਈ ਜਾਰੀ ਓਵਰਆਲ ਰੈਂਕਿੰਗ ਵਿਚ ਵੀ ਪਹਿਲਾ ਸਥਾਨ ਹਾਸਲ ਕੀਤਾ। ਰੋਸ਼ਨ ਨੇ ਕਿਹਾ ਕਿ ਮੈਂ ਹਰ ਕਿਸੇ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜੋ ਅਜਿਹਾ ਮਹਿਸੂਸ ਕਰਦਾ ਹੈ ਅਤੇ ਮੈਨੂੰ ਵੋਟ ਦਿੱਤਾ ਹੈ। ਮੈਂ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਚੀਜ਼ਾਂ ਦੇ ਵੱਡੇ ਦ੍ਰਿਸ਼ ’ਚ ਸਿਰਫ ਇਕ ਵਿਅਕਤੀ ਦਾ ਰੂਪ ਪ੍ਰਸੰਗੀ ਨਹੀਂ ਹੁੰਦਾ। ਮੈਂ ਲੋਕਾਂ ਨੂੰ ਉਨ੍ਹਾਂ ਦੇ ਦੇਖਣ ਦੇ ਤਰੀਕੇ ਨਾਲ ਨਹੀਂ ਭਾਂਪਦਾ। ਇਸੇ ਤਰ੍ਹਾਂ ਮੈਂ ਆਪਣੇ-ਆਪ ਨੂੰ ਜਿਸ ਤਰ੍ਹਾਂ ਨਾਲ ਦੇਖਦਾ ਹਾਂ, ਉਸ ਦੇ ਅਨੁਸਾਰ ਖੁਦ ਨੂੰ ਨਹੀਂ ਭਾਂਪਦਾ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਵਿਚ ਆਕਰਸ਼ਿਕ ਚੀਜ਼ ਕੀ ਹੁੰਦੀ ਹੈ, ਉਹ ਇਸਦੀ ਕਹਾਣੀ, ਯਾਤਰਾ ਅਤੇ ਉਸ ਦਾ ਤਰੀਕਾ ਹੁੰਦਾ ਹੈ, ਜਿਸ ਦੇ ਰਾਹੀਂ ਉਹ ਵਿਅਕਤੀ ਆਪਣੇ ਜੀਵਨ ਵਿਚ ਵੱਖ-ਵੱਖ ਹਾਲਾਤ ਨਾਲ ਨਿਪਟਦਾ ਹੈ। ਮੇਰੇ ਪਾਤਰਾਂ ਲਈ ਇਕ ਨਿਸ਼ਚਿਤ ਰਸਤਾ ਖੋਜਣਾ ਮੇਰੇ ਕੰਮ ਦਾ ਇਕ ਹਿੱਸਾ ਹੈ, ਜਿਸ ਵਿਚ ਬਹੁਤ ਕੋਸ਼ਿਸ਼ ਅਤੇ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਬਾਲੀਵੁੱਡ ਅਭਿਨੇਤਾ ਅਤੇ 2017 ਦੇ ਵਿਜੇਤਾ ਸ਼ਾਹਿਦ ਕਪੂਰ ਦੂਸਰੇ ਸਥਾਨ ’ਤੇ ਰਹੇ। ਟੈਲੀਵਿਜ਼ਨ ਅਭਿਨੇਤਾ ਵਿਵੀਅਨ ਡੀਸੇਨਾ ਰੈਂਕਿੰਗ ਵਿਚ ਤੀਜੇ, ਜਦਕਿ ਐਕਸ਼ਨ ਹੀਰੋ ਟਾਈਗਰ ਸ਼ਰਾਫ ਚੌਥੇ ਸਥਾਨ ’ਤੇ ਰਹੇ ਅਤੇ ਬ੍ਰਿਟਿਸ਼ ਏਸ਼ੀਆਈ ਪੋਪ ਸਟਾਰ ਜਾਇਨ ਮਲਿਕ 5ਵੇਂ ਸਥਾਨ ’ਤੇ ਰਹੇ।
 


Tags: Hrithik RoshanLondonBollywood StarOnline Poll Released

About The Author

manju bala

manju bala is content editor at Punjab Kesari