FacebookTwitterg+Mail

ਰਿਤਿਕ ਰੌਸ਼ਨ ਨੇ ਆਨੰਦ ਕੁਮਾਰ ਦੇ 'ਸੁਪਰ 30' ਸਟੂਡੈਂਟਸ ਨੂੰ ਦਿੱਤੀ ਵਧਾਈ

hrithik roshan wish anand kumar student
17 June, 2019 08:59:13 PM

ਜਲੰਧਰ(ਬਿਊਰੋ) - ਫਿਲਮ 'ਸੁਪਰ 30' 'ਚ ਆਨੰਦ ਕੁਮਾਰ ਦੀ ਭੂਮਿਕਾ ਨਿਭਾ ਰਹੇ ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਆਈ. ਆਈ. ਟੀ ਪ੍ਰੀਖਿਆ ਦੇ ਨਤੀਜਿਆਂ ਤੋਂ ਬੇਹੱਦ ਖੁਸ਼ ਹਨ। ਕਿਉਂਕਿ ਆਨੰਦ ਕੁਮਾਰ ਦੇ ਸਟੂਡੈਂਟਸ ਨੇ ਵਧੀਆ ਨੰਬਰਾਂ ਨਾਲ ਕਾਮਯਾਬੀ ਹਾਸਲ ਕੀਤੀ ਹੈ। ਰਿਤਿਕ ਰੌਸ਼ਨ ਨੇ ਸਾਰੇ ਸਟੂਡੈਂਟਸ ਨੂੰ ਵਧਾਈ ਦਿੱਤੀ ਅਤੇ ਇਨ੍ਹਾਂ ਸਟੂਡੈਂਟਸ ਨੂੰ ਮਿਲਣ ਦੀ ਇੱਛਾ ਵੀ ਜ਼ਾਹਿਰ ਕੀਤੀ। ਰਿਤਿਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਮੁਬਾਰਕਾਂ ਦਿੰਦੇ ਹੋਏ ਲਿਖਿਆ 'Super 30 is a reality which takes place every year. It’s not a celebration of the past. Kudos to this year’s students! I would love to meet all of them'.

 

ਆਨੰਦ ਕੁਮਾਰ ਦੇ ਨਵੇਂ 'ਸੁਪਰ 30' ਬੈਚ 'ਚ 18 ਸਟੂਡੈਂਟਸ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਰਿਤਿਕ ਇਨ੍ਹਾਂ ਨੂੰ ਮੁਬਾਰਕਬਾਦ ਦੇਣ ਤੋਂ ਖੁਦ ਨੂੰ ਰੋਕ ਨਾ ਸਕੇ। ਇਸ ਫਿਲਮ ਰਾਹੀਂ ਰਿਤਿਕ ਤੇ ਆਨੰਦ ਕੁਮਾਰ ਦੇ ਸਟੂਡੈਂਟਸ ਇੱਕਠੇ ਹੁੰਦੇ ਨਜ਼ਰ ਆ ਰਹੇ ਹਨ। ਕੋਚਿੰਗ ਤੋਂ ਬਾਅਦ ਆਨੰਦ ਕੁਮਾਰ ਦੇ ਸਟੂਡੈਂਟਸ ਇਸ ਫਿਲਮ ਦੇ ਟਰੇਲਰ ਅਤੇ ਰਿਤਿਕ ਦੇ ਕਿਰਦਾਰ ਦੀ ਖੂਬ ਚਰਚਾ ਕਰਦੇ ਹਨ। ਰਿਤਿਕ ਰੌਸ਼ਨ ਨੇ ਫਿਲਮ 'ਚ ਆਪਣੇ ਇਸ ਪ੍ਰਭਾਵਸ਼ਾਲੀ ਕਿਰਦਾਰ ਨੂੰ ਨਿਭਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਮੀਦ ਹੈ ਦਰਸ਼ਕਾਂ ਨੂੰ ਇਹ ਫਿਲਮ ਜ਼ਰੂਰ ਪਸੰਦ ਆਵੇਗੀ।

 


Tags: Super 30Hrithik RoshanAnand Kumar StudentsIIT ExamBollywood News

Edited By

Lakhan

Lakhan is News Editor at Jagbani.